ਲੋਕਾਂ ਨੂੰ ਆਸਾਨੀ ਨਾਲ ਸੰਭਾਲ ਲੈਂਦਾ ਹਾਂ : ਰੋਹਿਤ ਸ਼ੈੱਟੀ

7/22/2017 2:15:38 PM

ਮੁੰਬਈ— ਫਿਲਮਕਾਰ ਰੋਹਿਤ ਸ਼ੈੱਟੀ ਦਾ ਕਹਿਣਾ ਹੈ ਕਿ ਭਾਵੇਂ ਉਹ ਫਿਲਮ ਦੇ ਸੈੱਟ 'ਤੇ ਹੋਣ ਜਾਂ ਫਿਰ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਚ, ਉਹ ਲੋਕਾਂ ਨੂੰ ਆਸਾਨੀ ਨਾਲ ਸੰਭਾਲ ਲੈਂਦੇ ਹਨ। ਆਪਣੇ ਫੇਵਰੇਟ ਸ਼ੋਅ 'ਫਿਅਰ ਫੈਕਟਰ : ਖਤਰੋਂ ਕੇ ਖਿਲਾੜੀ' ਨਾਲ ਵਾਪਸੀ ਕਰ ਰਹੇ ਰੋਹਿਤ ਸ਼ੈੱਟੀ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਫਿਲਮਕਾਰ ਹੋਣ ਦੇ ਨਾਤੇ ਮੈਂ ਹਮੇਸ਼ਾ ਲੋਕਾਂ ਨੂੰ ਸੰਭਾਲ ਲੈਂਦਾ ਹਾਂ ਜਿਵੇਂ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਜਦੋਂ ਮੁਕਾਬਲੇਬਾਜ਼ ਆਪਸ 'ਚ ਬਹਿਸ ਕਰਦੇ ਹਨ ਜਾਂ ਲੜਾਈ ਕਰਦੇ ਹਨ ਤਾਂ ਮੈਨੂੰ ਗੁੱਸਾ ਨਹੀਂ ਆਉਂਦਾ।'
ਉਨ੍ਹਾਂ ਕਿਹਾ, 'ਸਾਰੇ ਮੈਨੂੰ ਸਨਮਾਨ ਦਿੰਦੇ ਹਨ, ਨਿਰਪੱਖ ਹੋਣ ਦੇ ਚਲਦਿਆਂ ਇਹ ਸਪੱਸ਼ਟ ਕਰਦਾ ਹਾਂ ਕਿ ਕੌਣ ਗਲਤ ਹੈ ਤੇ ਕਿਉਂ, ਮਾਮਲੇ ਨੂੰ ਕਿਵੇਂ ਹੱਲ ਕੀਤਾ ਜਾਣਾ ਚਾਹੀਦਾ ਹੈ, ਆਮ ਤੌਰ 'ਤੇ ਮੈਨੂੰ ਗੁੱਸਾ ਨਹੀਂ ਆਉਂਦਾ।' 'ਫਿਅਰ ਫੈਕਟਰ : ਖਤਰੋਂ ਕੇ ਖਿਲਾੜੀ' ਦਾ ਪ੍ਰੀਮੀਅਰ ਸ਼ਨੀਵਾਰ ਨੂੰ ਟੀ. ਵੀ. ਚੈਨਲ ਕਲਰਸ 'ਤੇ ਹੋਵੇਗਾ। ਰੋਹਿਤ ਅਜੇ ਦੇਵਗਨ ਤੇ ਪਰਿਣੀਤੀ ਚੋਪੜਾ ਨਾਲ ਫਿਲਮ 'ਗੋਲਮਾਲ ਅਗੇਨ' ਦੀ ਵੀ ਸ਼ੂਟਿੰਗ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News