ਕਰੀਅਰ ਬਚਾਉਣ ਲਈ ਬਣਾਈ ਸੀ ''ਗੋਲਮਾਲ'', ਅੱਜ ਸਭ ਕੁਝ ਇਸ ਦੇ ਕਾਰਨ ਹੈ : ਰੋਹਿਤ ਸ਼ੈੱਟੀ

10/21/2017 7:24:21 PM

ਮੁੰਬਈ(ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਗੋਲਮਾਲ ਅਗੇਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਬਾਕਸ ਆਫਿਸ 'ਤੇ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਇਸ ਸੀਰੀਜ਼ ਦੀ ਚੋਥੀ ਫਿਲਮ ਹੈ। ਆਪਣੀ ਇਸ ਫਿਲਮ ਬਾਰੇ ਰੋਹਿਤ ਸ਼ੈੱਟੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਰੀਅਰ ਇਸ ਫਿਲਮ ਕਾਰਨ ਹੀ ਬਣਿਆ ਹੈ। ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲੀ 'ਗੋਲਮਾਲ' ਮੈਂ ਸਰਵਾਈਵ ਲਈ ਬਣਾਈ ਸੀ। ਕਾਮੇਡੀ ਫਿਲਮਾਂ ਨੂੰ ਉਸ ਸਮੇਂ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਸੀ, ਮੈਂ ਸੋਚਿਆ ਸੀ ਕਿ ਇਹ ਫਿਲਮ ਘੱਟ ਤੋਂ ਘੱਟ ਕਾਰੋਬਾਰ ਤਾਂ ਜ਼ਰੂਰ ਕਰੇਗੀ। ਜਦੋਂ ਇਸਨੂੰ ਬਣਾ ਰਹੇ ਸੀ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਫਿਲਮ ਕਿਸ ਹੱਦ ਤੱਕ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਮੇਰਾ ਕਰੀਅਰ ਸੁਰੱਖਿਅਤ ਰਹਿ ਸਕਦਾ ਹੈ।
ਰੋਹਿਤ ਦਾ ਕਹਿਣਾ ਹੈ ਕਿ 'ਗੋਲਮਾਲ ਅਗੇਨ' ਨੂੰ 7 ਸਾਲ ਪਹਿਲਾਂ 'ਗੋਲਮਾਲ 3' ਤੋਂ ਬਾਅਦ ਪਲੈਨ ਕੀਤਾ ਗਿਆ ਸੀ। ਉਸ ਸਮੇਂ ਹੀ ਇਹ ਤਹਿ ਹੋ ਗਿਆ ਸੀ ਕਿ ਇਸ 'ਚ ਹਾਰਰ ਕਾਮੇਡੀ ਫਿਲਮ ਦਾ ਤੜਕਾ ਹੋਵੇਗਾ ਪਰ ਉਸ ਸਮੇਂ ਇਹ ਫਿਲਮ ਫਲੋਰ 'ਤੇ ਨਹੀਂ ਜਾ ਸਕੀ। ਇਸ ਤੋਂ ਬਾਅਦ ਗੋਲਮਾਲ 'ਬੋਲ ਬੱਚਨ' ਅਤੇ 'ਚੇਨਈ ਐਕਸਪ੍ਰੈਸ' 'ਚ ਲੱਗ ਗਿਆ। ਤਿੰਨ ਸਾਲ ਪਹਿਲਾਂ 'ਸਿੰਗਮ ਰਿਟਰਨਜ਼' ਦੇ ਸਮੇਂ ਮੈਂ ਇਸਦੀ ਸਕ੍ਰਿਪਟ 'ਤੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰੋਹਿਤ ਸ਼ੈੱਟੀ ਦੀਆਂ ਜ਼ਿਆਦਾਤਰ ਫਿਲਮਾਂ ਨੇ ਬਾਕਸ ਆਫਿਸ 'ਤੇ ਸਫਲ ਰਹੀਆਂ ਹਨ। ਇਸ ਤੋਂ ਇਲਾਵਾ ਰੋਹਿਤ ਸੈੱਟੀ ਦੀ ਇਸ ਫਿਲਮ 'ਚ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਤੱਬੂ, ਪਰਿਣੀਤੀ ਚੋਪੜਾ, ਜੌਨੀ ਲੀਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News