ਰੋਸ਼ਨ ਪ੍ਰਿੰਸ ਦਾ ਨਵਾਂ ਸਿੰਗਲ ਟਰੈਕ 'ਸਟੱਡੀ ਵੀਜ਼ਾ' ਹੋਇਆ ਰਿਲੀਜ਼

Thursday, August 2, 2018 9:36 AM
ਰੋਸ਼ਨ ਪ੍ਰਿੰਸ ਦਾ ਨਵਾਂ ਸਿੰਗਲ ਟਰੈਕ 'ਸਟੱਡੀ ਵੀਜ਼ਾ' ਹੋਇਆ ਰਿਲੀਜ਼

ਜਲੰਧਰ (ਬਿਊਰੋ)— ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਏ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦਾ ਨਵਾਂ ਸਿੰਗਲ ਟਰੈਕ 'ਸਟੱਡੀ ਵੀਜ਼ਾ' ਅੱਜ ਪ੍ਰੋਡਿਊਸਰ ਹੈਪੀ ਜੋਸ਼ੀ ਤੇ ਕੰਪਨੀ ਬੂਮ ਬੌਕਸ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਰਜਿੰਦਰ ਰਾਜਾ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਜੋ ਅੱਜ ਕਲ ਦੇ ਬੱਚੇ ਸਟੱਡੀ ਵੀਜ਼ਾ 'ਤੇ ਪੜ੍ਹਨ ਲਈ ਜਾਂਦੇ ਹਨ।

ਉਸ ਦੇ ਉਪਰ ਇਹ ਗੀਤ ਦਰਸਾਉਂਦਾ ਹੈ। ਜਿਸ ਦਾ ਮਿਊਜ਼ਿਕ ਮੈਡ ਮਿਕਸ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਖੁਦ ਗਾਇਕ ਰੋਸ਼ਨ ਪ੍ਰਿੰਸ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਕੈਨੇਡਾ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Edited By

Chanda Verma

Chanda Verma is news editor at Jagbani

Read More