ਰੌਸ਼ਨ ਪ੍ਰਿੰਸ ਦੇ ਜਾਗੇ ਪੁਰਾਣੇ ਅਰਮਾਨ, ਵੀਡੀਓ 'ਚ ਇੰਝ ਕੀਤੇ ਬਿਆਨ

Thursday, November 1, 2018 11:06 AM
ਰੌਸ਼ਨ ਪ੍ਰਿੰਸ ਦੇ ਜਾਗੇ ਪੁਰਾਣੇ ਅਰਮਾਨ, ਵੀਡੀਓ 'ਚ ਇੰਝ ਕੀਤੇ ਬਿਆਨ

ਜਲੰਧਰ(ਬਿਊਰੋ)— ਵੱਖ-ਵੱਖ ਗੀਤਾਂ ਤੇ ਪੰਜਾਬੀ ਫਿਲਮ 'ਲੱਗਦਾ ਇਸ਼ਕ ਹੋ ਗਿਆ', 'ਸਿਰ ਫਿਰੇ', 'ਫੇਰ ਮਾਮਲਾ ਗੜਬੜ ਗੜਬੜ', 'ਨੋਟੀ ਜੱਟਸ', 'ਲਾਂਵਾ ਫੇਰੇ' ਵਰਗੀਆਂ ਫਿਲਮਾਂ ਨਾਲ ਰੌਸ਼ਨ ਪ੍ਰਿੰਸ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਪਿਛਲੇ ਹੀ ਹਫਤੇ ਉਨ੍ਹਾਂ ਦੀ ਫਿਲਮ 'ਰਾਂਝਾ ਰਫੀਊਜੀ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਨੇ ਡਬਲ ਕਿਰਦਾਰ ਨਿਭਾ ਕੇ ਕਾਫੀ ਚੁਣੌਤੀਪੂਰਨ ਕੰਮ ਕੀਤਾ ਸੀ। ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਗੀਤ ਦੇ ਬੋਲ ਬੋਲਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, 'ਜੇ ਚੰਨ 'ਚੋਂ ਚੰਨਣੀ ਮੁੱਕ ਜਾਵੇ, ਸਾਗਰ 'ਚੋਂ ਪਾਣੀ ਸੁੱਕ ਜਾਵੇ... ਹਰ ਦਿਲ ਦੀ ਧੜਕਨ ਰੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ...'। ਇਸ ਵੀਡੀਓ ਨੂੰ ਦੇਖ ਦੇ ਇੰਝ ਲੱਗ ਰਿਹਾ ਹੈ ਕਿ ਰੌਸ਼ਨ ਪ੍ਰਿੰਸ ਆਪਣੇ ਪੁਰਾਣੇ ਦਿਨਾਂ ਨੂੰ ਕਾਫੀ ਮਿਸ ਕਰ ਰਹੇ ਹਨ। 

 

 
 
 
 
 
 
 
 
 
 
 
 
 
 

❤️

A post shared by Roshan Prince (@theroshanprince) on Oct 30, 2018 at 5:21am PDT

ਦੱਸ ਦੇਈਏ ਕਿ ਫਿਲਮ ਤੇ ਸੰਗੀਤ ਇੰਡਸਟਰੀ 'ਚ ਬੇਹੱਦ ਘੱਟ ਲੋਕ ਹੁੰਦੇ ਹਨ, ਜਿਹੜੇ ਬੁਲੰਦੀਆਂ 'ਤੇ ਪਹੁੰਚ ਕੇ ਪਿਛਲੇ ਜਾਂ ਬੀਤੇ ਦਿਨਾਂ ਨੂੰ ਯਾਦ ਕਰਦੇ ਹਨ ਕਿਉਂਕਿ ਫਿਲਮ ਇੰਡਸਟਰੀ ਦੀ ਸ਼ੌਹਰਤ ਹੀ ਅਜਿਹੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦਾ। ਰੌਸ਼ਨ ਪ੍ਰਿੰਸ ਦੀ ਇਹ ਵੀਡਿਓ ਸ਼ੋਸਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਗਿਆ ਹੈ ਤੇ ਇਸ 'ਤੇ ਲੋਕਾਂ ਦੇ ਵਧੀਆ ਕੁਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ। 

 


Edited By

Sunita

Sunita is news editor at Jagbani

Read More