ਮਾਸੂਮ ਦਿਸਣ ਵਾਲੇ ਰੋਸ਼ਨ ਪ੍ਰਿੰਸ ਜਦੋਂ ਆਪਣੇ ਦੇਸ਼ ਲਈ ਬਣੇ ਸਨ ਯੋਧਾ ਤੇ ਬਾਕੀਆਂ ਲਈ ਪ੍ਰੇਰਣਾ ਦਾ ਸਰੋਤ

Wednesday, September 12, 2018 11:21 AM
ਮਾਸੂਮ ਦਿਸਣ ਵਾਲੇ ਰੋਸ਼ਨ ਪ੍ਰਿੰਸ ਜਦੋਂ ਆਪਣੇ ਦੇਸ਼ ਲਈ ਬਣੇ ਸਨ ਯੋਧਾ ਤੇ ਬਾਕੀਆਂ ਲਈ ਪ੍ਰੇਰਣਾ ਦਾ ਸਰੋਤ

ਜਲੰਧਰ(ਬਿਊਰੋ)— ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦੇ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੀ ਗਾਇਕੀ ਤਾਂ ਬੇਮਿਸਾਲ ਹੈ ਪਰ ਉਨ੍ਹਾਂ ਦੀ ਅਦਾਕਾਰੀ ਵੀ ਸਾਰਿਆਂ ਦਾ ਦਿਲ ਜਿੱਤਣ 'ਚ ਵੀ ਸਫਲ ਰਹੀ। ਅੱਜ ਰੋਸ਼ਨ ਪ੍ਰਿੰਸ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

Image may contain: 1 person, standing and outdoor

ਉਨ੍ਹਾਂ ਦਾ ਜਨਮ 12 ਸਤੰਬਰ 1981 ਨੂੰ ਲਖਨਊ 'ਚ ਹੋਇਆ। ਰੋਸ਼ਨ ਪ੍ਰਿੰਸ ਇਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਵਜੋਂ ਉਭਰ ਕੇ ਇੰਡਸਟਰੀ 'ਚ ਆਏ।

Image may contain: one or more people, dog and beard

ਉਨ੍ਹਾਂ ਦਾ ਜਨਮ ਬ੍ਰਾਹਮਣ ਪਰਿਵਾਰ 'ਚ 'ਚ ਹੋਇਆ। ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਏ. ਐੱਸ. ਐੱਸ. ਐੱਮ. ਕਾਲਜ ਮੁਕੰਦਪੁਰ ਤੋਂ ਕੀਤੀ।

Image may contain: 1 person, standing, beard, car and outdoor

ਰੋਸ਼ਨ ਪ੍ਰਿੰਸ ਪੰਜਾਬੀ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' ਦੇ ਪਹਿਲੇ ਸੀਜ਼ਨ 'ਚ ਵਿਜੇਤਾ ਰਹੇ। ਉਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਫਿਲਮ 'ਲੱਗਦਾ ਇਸ਼ਕ ਹੋ ਗਿਆ' ਸੀ।

Image may contain: 1 person, outdoor

ਇਸ ਤੋਂ ਬਾਅਦ ਉਨ੍ਹਾਂ ਨੇ 'ਸਿਰ ਫਿਰੇ' 'ਚ ਕੰਮ ਕੀਤਾ। 'ਫਿਰ ਮਾਮਲਾ ਗੜਬੜ ਗੜਬੜ', 'ਲਾਵਾਂ ਫੇਰੇ' ਅਤੇ 'ਨੋਟੀ ਜਟਸ' ਵਰਗੀਆਂ ਫਿਲਮਾਂ 'ਚ ਕੰਮ ਕੀਤਾ, ਜੋ ਕਾਫੀ ਪ੍ਰਸਿੱਧ ਹਾਸਲ ਕੀਤੀ।

Image may contain: 1 person, sky, sunglasses, outdoor, water and nature

ਇਸੇ ਸਾਲ ਰਿਲੀਜ਼ ਹੋਈ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਰੋਸ਼ਨ ਪ੍ਰਿੰਸ ਦੀ ਲਾਜਵਾਬ ਅਦਾਕਾਰੀ ਦੇਖਣ ਨੂੰ ਮਿਲੀ ਸੀ।

Image may contain: one or more people, beard and closeup

ਇਸ ਫਿਲਮ 'ਚ ਰੋਸ਼ਨ ਪ੍ਰਿੰਸ 'ਸਵਰਨ ਸਿੰਘ' ਨਾਂ ਦੇ ਸਿਪਾਹੀ ਦਾ ਕਿਰਦਾਰ ਨਿਭਾਇਆ ਸੀ, ਜੋ ਬਹੁਤ ਨਰਮ ਦਿਲ ਦਾ ਵਿਅਕਤੀ ਸੀ।

Image may contain: 1 person, smiling, beard, hat, closeup and outdoor

ਇਸ ਤੋਂ ਬਾਅਦ 'ਚ ਇਕ ਅਜਿਹਾ ਸਮੇਂ ਆਉਂਦਾ ਹੈ ਜਦੋਂ ਸਵਰਨ ਸਿੰਘ ਇਕ ਮਾਸੂਮ ਜਿਹਾ ਸਿਪਾਹੀ ਆਪਣੇ ਦੇਸ਼ ਲਈ ਇਕ ਯੋਧਾ ਅਤੇ ਸਾਰਿਆਂ ਲਈ ਪ੍ਰੇਰਣਾਸਰੋਤ ਬਣ ਜਾਂਦਾ ਹੈ।

Image may contain: 1 person, sitting, beard and indoor

ਰੋਸ਼ਨ ਪ੍ਰਿੰਸ ਨੇ ਸਵਰਨ ਸਿੰਘ ਦੇ ਕਿਰਦਾਰ ਨਾਲ ਪੰਜਾਬੀ ਇੰਡਸਟਰੀ 'ਚ ਅਦਾਕਾਰੀ ਦਾ ਉੱਚਾ ਪੱਧਰ ਕਾਇਮ ਕੀਤਾ। 

Image may contain: 2 people, people standing, child and outdoor
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਰੋਸ਼ਨ ਪ੍ਰਿੰਸ ਦਾ ਸਾਲ 2015 'ਚ ਸਿੰਗਲ ਟਰੈਕ 'ਗੁਜ਼ਾਰਿਸ਼ਾਂ' ਰਿਲੀਜ਼ ਹੋਇਆ ਸੀ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

Image may contain: 1 person, beard


Edited By

Sunita

Sunita is news editor at Jagbani

Read More