''ਬਿੱਗ ਬੌਸ 12'' : ਦੀਪਿਕਾ ਨੂੰ ਹਰਾ ਕੇ ਘਰ ਦੀ ਪਹਿਲੀ ਕਪਤਾਨ ਬਣੀ ਰੌਸ਼ਨੀ ਤੇ ਕ੍ਰਿਤੀ ਦੀ ਜੋੜੀ

9/21/2018 11:27:42 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ ਘਰ 'ਚ ਮੈਂਬਰਾਂ 'ਚ ਦੂਰੀਆਂ ਵਧਦੀ ਜਾ ਰਹੀਆਂ ਹਨ। 'ਬਿੱਗ ਬੌਸ 12' ਦੇ ਪਹਿਲੇ ਕਪਤਾਨ ਦੇ ਰੂਪ 'ਚ ਕਾਮਨਰ ਮੁਕਾਬਲੇਬਾਜ਼ ਰੋਸ਼ਨੀ ਤੇ ਕ੍ਰਿਤੀ ਦੀ ਜੋੜੀ ਨੇ ਬਾਜੀ ਮਾਰ ਲਈ ਹੈ। ਉਨ੍ਹਾਂ ਨੇ ਆਪਣੇ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਦੀਪਿਕਾ ਕੱਕੜ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਂ ਕਰ ਲਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸ਼ੋਅ 'ਚ ਕਾਫੀ ਡਰਾਮਾ ਹੋਇਆ ਸੀ। ਗੁਲਾਬਾਂ ਦੇ ਫੁੱਲਾਂ ਦੀ ਜ਼ਿਆਦਾ ਸੰਖਿਆ ਦੇ ਹਿਸਾਬ ਨਾਲ ਇਹ ਬਾਜੀ ਦੀਪਿਕਾ ਕੱਕੜ ਜਿੱਤ ਰਹੀ ਸੀ ਅਤੇ ਉਸ ਨੂੰ ਰਾਜਕੁਮਾਰ ਅਨੂਪ ਜਲੋਟਾ ਤੋਂ ਸਭ ਤੋਂ ਜ਼ਿਆਦਾ ਗੁਲਾਬ ਮਿਲੇ ਸਨ ਪਰ ਦੀਪਿਕਾ ਦੀ ਇਕ ਗਲਤੀ ਕਾਰਨ ਉਹ ਆਪਣੇ ਸਾਰੇ ਗੁਲਾਬ ਗੁਵਾਅ ਲੈਂਦੀ ਹੈ। ਦੂਜੇ ਪ੍ਰਤੀਯੋਗੀ ਅਚਾਨਕ ਹੀ ਦੀਪਿਕਾ ਕੋਲੋ ਸਾਰੇ ਗੁਲਾਬ ਖੋਹ ਕੇ ਬਾਥਰੂਮ 'ਚ ਲੁੱਕ ਜਾਂਦੇ ਹਨ। ਇਸ ਦੌਰਾਨ ਕਰਨਵੀਰ ਵੋਹਰਾ ਨੂੰ ਕਾਫੀ ਗੁੱਸਾ ਆਉਂਦਾ ਹੈ ਤੇ ਉਸ ਨੇ ਲੱਤ ਮਾਰ ਕੇ ਬਾਥਰੂਮ ਦਾ ਦਰਵਾਜਾ ਖੋਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜੋ ਅਸਫਲ ਹੀ ਰਹੀ। ਇਸ ਤੋਂ ਬਾਅਦ ਦੀਪਿਕਾ ਕੱਕੜ ਕਾਫੀ ਨਿਰਾਸ਼ ਹੋ ਗਈ ਤੇ ਉਹ ਆਪਣੀ ਇਸ ਹਾਰ ਤੋਂ ਬਾਅਦ ਟੁੱਟ ਗਈ ਤੇ ਰੋਣ ਲੱਗੀ। 

 

Will the BB task bring the contestants closer or will things take a turn for the worse? Witness the craziness tonight at 9 PM only on #BiggBoss12 #BB12 pic.twitter.com/fjNepSisP2

— COLORS (@ColorsTV) September 20, 2018

ਦੱਸ ਦੇਈਏ ਕਿ ਇਸ ਦੌਰਾਨ 'ਬਿੱਗ ਬੌਸ' ਨੇ ਦੋ ਗਰੁੱਪ ਬਣਾਏ ਸਨ। ਪਹਿਲਾ ਗਰੁੱਪ ਕਾਮਰਨਸ ਦਾ ਸੀ, ਜਿਨ੍ਹਾਂ ਨੂੰ ਦੋ ਜੋੜੀਆਂ 'ਚੋਂ ਇਕ ਦੀ ਚੋਣ ਕਰਨੀ ਸੀ ਅਤੇ ਆਪਸੀ ਸਹਿਮਤੀ ਨਾਲ ਸਬਾ-ਸੋਮੀ ਅਤੇ ਰੋਸ਼ਨੀ-ਕ੍ਰਿਤੀ 'ਚੋਂ ਰੋਸ਼ਨੀ ਦੀ ਜੋੜੀ ਨੂੰ ਚੁਣਿਆ ਗਿਆ। ਜਦੋਂਕਿ ਸਿੰਗਲ ਗਰੁੱਪ ਤੋਂ 'ਬਿੱਗ ਬੌਸ' ਨੇ ਆਪਣੀ ਸਹਿਮਤੀ ਨਾਲ ਘਰ ਦੇ ਕਪਤਾਨ ਦਾ ਨਾਂ ਸ੍ਰਿਸ਼ਟੀ ਤੇ ਦੀਪਿਕਾ 'ਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਸੀ ਤਾਂ ਉਦੋਂ ਸਾਰਿਆਂ ਨੇ ਦੀਪਿਕਾ ਦਾ ਹੀ ਨਾਂ ਲਿਆ। ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਨਵੇਂ ਕਪਤਾਨ ਦੇ ਰੂਪ 'ਚ ਰੌਸ਼ਨੀ ਤੇ ਕ੍ਰਿਤੀ ਦੀ ਜੋੜੀ ਘਰਵਾਲਿਆਂ ਨੂੰ ਕੀ ਇਕ ਧਾਗੇ (ਸੂਤਰ) 'ਚ ਬੰਨ੍ਹ ਸਕੇਗੀ ਅਤੇ ਘਰ ਦੇ ਸਾਰੇ ਕੰਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੂਰੇ ਕਰ ਸਕਣਗੀਆਂ ਜਾਂ ਫਿਰ ਉਨ੍ਹਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News