ਹੌਟ ਲੁੱਕ 'ਚ ਦਿਖੀ 'ਕਿੰਨਰ ਬਹੂ', 5 ਸਾਲ ਵੱਡੇ ਸ਼ਖਸ ਨੂੰ ਕਰ ਰਹੀ ਡੇਟ

1/23/2018 7:26:46 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ' 'ਚ 'ਕਿੰਨਰ ਬਹੂ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਰੂਬੀਨਾ ਦਿਲਾਇਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬਿਕਨੀ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਹੈ।

PunjabKesari
ਹਾਲ ਹੀ 'ਚ ਰੂਬੀਨਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਪੂਲ ਕੰਢੇ ਸਵਿਮ ਸੂਟ 'ਚ ਦਿਖਾਈ ਦੇ ਰਹੀ ਹੈ। ਟੀ. ਵੀ. 'ਤੇ ਰੂਬੀਨਾ ਭਾਵੇਂ ਸੰਸਕਾਰੀ ਨੂੰਹ ਦੀ ਭੂਮਿਕਾ 'ਚ ਨਜ਼ਰ ਆਉਂਦੀ ਹੈ ਪਰ ਅਸਲ ਜ਼ਿੰਦਗੀ 'ਚ ਉਹ ਬੇਹੱਦ ਬੋਲਡ ਅਤੇ ਗਲੈਮਰਸ ਹੈ।

PunjabKesari
ਦੱਸਣਯੋਗ ਹੈ ਕਿ ਰੂਬੀਨਾ ਇਨ੍ਹੀਂ ਦਿਨੀਂ 'ਦੀਆ ਔਰ ਬਾਤੀ' ਫੇਮ ਅਭਿਨਵ ਸ਼ੁਕਲਾ ਨੂੰ ਡੇਟ ਕਰ ਰਹੀ ਹੈ। ਰੂਬੀਨਾ ਤੇ ਅਨੁਭਵ ਦੀ ਪਹਿਲੀ ਮੁਲਾਕਾਤ ਗਣਪਤੀ ਪੂਜਾ ਦੌਰਾਨ ਹੋਈ ਸੀ। ਦੋਵੇਂ ਆਪਣੇ ਕਿਸੇ ਦੋਸਤ ਘਰ ਗਣੇਸ਼ ਪੂਜਾ 'ਚ ਪਹੁੰਚੇ ਸਨ। ਰੂਬੀਨਾ ਅਨੁਭਵ ਨਾਲੋਂ 5 ਸਾਲ ਛੋਟੀ ਹੈ।

PunjabKesari
ਇਕ ਇੰਟਰਵਿਉੂ ਦੌਰਾਨ ਅਭਿਨਵ ਨੇ ਦੱਸਿਆ ਕਿ ਉਸ ਦਿਨ ਰੂਬੀਨਾ ਸਾੜ੍ਹੀ 'ਚ ਬੇਹੱਦ ਸਟਨਿੰਗ ਲੱਗ ਰਹੀ ਸੀ। ਆਮ ਤੌਰ 'ਤੇ ਲੜਕੀਆਂ ਵੈਸਟਰਨ ਆਊਟਫਿੱਟ 'ਚ ਸਟਨਿੰਗ ਲੱਗਦੀਆਂ ਹਨ ਪਰ ਸਾੜ੍ਹੀ 'ਚ ਕੋਈ ਕਿਵੇਂ ਸਟਨਿੰਗ ਲੱਗ ਸਕਦਾ ਹੈ। ਉਸ ਦੌਰਾਨ ਮੈਂ ਉਸਨੂੰ ਦੇਖਿਆ ਤੇ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News