ਸਿਜ਼ਲਿੰਗ ਤਸਵੀਰਾਂ ਨਾਲ ਭਰਿਆ ਹੈ ''ਕੈਲੰਡਰ ਗਰਲਸ'' ਦੀ ਇਸ ਅਭਿਨੇਤਰੀ ਦਾ ਇੰਸਟਾਗ੍ਰਾਮ

Friday, April 21, 2017 3:37 PM

ਮੁੰਬਈ— ਮਧੁਰ ਭੰਡਾਰਕਰ ਦੀ ਫਿਲਮ ''ਕੈਲੰਡਰ ਗਰਲਸ'' ਤੋਂ ਬੀ-ਟਾਊਨ ਦੀ ਇਹ ਅਭਿਨੇਤਰੀ ਰੁਹੀ ਸਿੰਘ ਇਨ੍ਹੀਂ ਦਿਨੀਂ ਆਪਣੇ ਹੌਟ ਇੰਸਟਾਗ੍ਰਾਮ ਤਸਵੀਰਾਂ ਦੀ ਵਜ੍ਹਾ ਕਰਕੇ ਚਰਚਾ ''ਚ ਹੈ। ਰੂਹੀ ਨੇ ਇੰਸਟਾਗ੍ਰਾਮ ''ਤੇ ਕਈ ਸਿਜਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ''ਚ ਰੂਹੀ ਬਿਕਨੀ ਪਹਿਣੇ ਸਵੀਮਿੰਗ ਪੂਲ ''ਚ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ 16 ਅਗਸਤ, 1991 ''ਚ ਜਨਮੀ ਰੂਹੀ ਨੇ ਪੜਾਈ ਦੇ ਨਾਲ ਨਾਲ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। 17 ਸਾਲ ਦੀ ਉਮਰ ''ਚ ਉਹ ਮਿਸ ਟੀਨ ਫਾਈਨਲ ਲਿਸਟ ਬਣੀ ਸੀ। ਇਸ ਤੋਂ ਬਾਅਦ ਫੇਮਿਨਾ ਮਿਸ ਇੰਡੀਆ ''ਚ ਭਾਗ ਲਿਆ ਸੀ। 2012 ''ਚ ਰੂਹੀ ਨੇ ਫਿਲਮ ''ਦਿ ਵਰਲਡ ਬੀਫੋਰ ਹਰ'' ''ਚ ਵੀ ਕੰਮ ਕੀਤਾ ਹੈ। ਇਸ ਫਿਲਮ ਨੂੰ ਕਾਫੀ ਸਾਰੇ ਐਵਾਰਡ ਵੀ ਮਿਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਵੀ ਆਉਣ ਸ਼ੁਰੂ ਹੋ ਗਏ। ਹਾਲ ਹੀ ''ਚ ''ਕੈਲੰਡਰ ਗਰਲ'' ਅਤੇ ''ਇਸ਼ਕ ਫਾਰਐਵਰ'' ਤੋਂ ਬਾਅਦ ਰੂਹੀ ਰੋਡ ਥਰਿਲਰ ''ਬੋਂਗੂ'' ਨਾਲ ਤਾਮਿਲ ਫਿਲਮ ਇੰਡਸਟਰੀ ''ਚ ਡੈਬਿਊ ਕਰਨ ਜਾ ਰਹੀ ਹੈ।