ਗਾਇਕਾ ਰੁਪਿੰਦਰ ਹਾਂਡਾ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ, ਖੇਰੂੰ-ਖੇਰੂੰ ਹੋਈ ਕਾਰ

Friday, May 19, 2017 11:22 AM
ਜਲੰਧਰ— ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਪਰਸੋਂ ਰਾਤ ਭਿਆਨਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਦੀ ਜਾਣਕਾਰੀ ਖੁਦ ਰੁਪਿੰਦਰ ਹਾਂਡਾ ਨੇ ਆਪਣੇ ਫੇਸਬੁੱਕ ਪੇਜ ''ਤੇ ਦਿੱਤੀ। ਹਾਦਸਾ ਇੰਨਾਂ ਭਿਆਨਕ ਸੀ ਕਿ ਰੁਪਿੰਦਰ ਹਾਂਡਾ ਦੀ ਕਾਰ ਲਗਭਗ ਖੇਰੂੰ-ਖੇਰੂੰ ਹੋ ਗਈ। ਗਨੀਮਤ ਰਹੀ ਰੁਪਿੰਦਰ ਹਾਂਡਾ ਇਸ ਹਾਦਸੇ ''ਚ ਵਾਲ-ਵਾਲ ਬਚ ਗਈ।
ਰੁਪਿੰਦਰ ਹਾਂਡਾ ਨੇ ਆਪਣੇ ਫੇਸਬੁੱਕ ਪੇਜ ''ਤੇ ਆਪਣੇ ਫੈਨਜ਼ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ''ਮੈਂ ਬਿਲਕੁਲ ਠੀਕ ਹਾਂ। ਫੈਨਜ਼ ਦੀਆਂ ਦੁਆਵਾਂ ਕਾਰਨ ਮੈਨੂੰ ਕੁਝ ਨਹੀਂ ਹੋਇਆ। ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ।'' ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਪੰਜਾਬੀ ਗੀਤਾਂ ਨਾਲ ਸ੍ਰੋਤਿਆਂ ''ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ਲੋਕਾਂ ਦੀ ਝੋਲੀ ''ਚ ਹਮੇਸ਼ਾ ਸੱਭਿਆਚਾਰਕ ਗੀਤ ਹੀ ਪਾਏ ਹਨ। ਰੁਪਿੰਦਰ ਹਾਂਡਾ ਦਾ ਨਾਂ ਅਜਿਹੀਆਂ ਗਾਇਕਾਵਾਂ ''ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ''ਤੇ ਰਾਜ ਕੀਤਾ। ਰੁਪਿੰਦਰ ਹਾਂਡਾ ਦੇ ਫੈਨਜ਼ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਵਾਰ-ਵਾਰ ਪੁੱਛ ਰਹੇ ਸਨ, ਜਿਸ ਕਰਕੇ ਉਸ ਨੇ ਆਪਣੇ ਫੇਸਬੁੱਕ ਪੇਜ ''ਤੇ ਆਪਣੀ ਸਲਾਮਤੀ ਦੀ ਖਬਰ ਨੂੰ ਪੋਸਟ ਕੀਤਾ।