ਰੁਪਿੰਦਰ ਹਾਂਡਾ ਦੇ ਨਵੇਂ ਗੀਤ ''ਕੁਈਨ ਆਫ ਸਰਦਾਰ'' ਦਾ ਪੋਸਟਰ ਹੋਇਆ ਰਿਲੀਜ਼

10/17/2018 8:56:36 PM

ਜਲੰਧਰ (ਬਿਊਰੋ)— ਰੁਪਿੰਦਰ ਹਾਂਡਾ ਦਾ ਹਾਲ ਹੀ 'ਚ 'ਬੇਰੁਖੀਆਂ' ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਇਕ ਹਫਤੇ ਅੰਦਰ ਹੀ ਉਸ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਕੁਈਨ ਆਫ ਸਰਦਾਰ'। ਗੀਤ ਦਾ ਪੋਸਟਰ ਰੁਪਿੰਦਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਲਿਖਿਆ, 'ਇਕ ਵੱਖਰਾ ਰੰਗ ਲੈ ਕੇ ਹਾਜ਼ਿਰ ਹਾਂ 'ਕੁਈਨ ਆਫ ਸਰਦਾਰ'। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਅਗਲੇ ਹਫਤੇ ਤੁਹਾਡੀ ਉਡੀਕ ਖਤਮ ਕਰਾਂਗੇ।'

ਗੀਤ ਦੀ ਅਜੇ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਪਰ ਇੰਨਾ ਤੈਅ ਹੈ ਕਿ ਇਹ ਅਗਲੇ ਹਫਤੇ ਰਿਲੀਜ਼ ਹੋ ਜਾਵੇਗਾ। 'ਕੁਈਨ ਆਫ ਸਰਦਾਰ' ਗੀਤ ਨੂੰ ਸੰਗੀਤ ਮਿਸਟਰ ਵੋਵ ਨੇ ਦਿੱਤਾ ਹੈ ਤੇ ਇਸ ਦੇ ਬੋਲ ਬੱਲੀ ਬਲਜੀਤ ਨੇ ਲਿਖੇ ਹਨ। ਵੀਡੀਓ ਐਵੇਕਸ ਢਿੱਲੋਂ ਵਲੋਂ ਬਣਾਈ ਗਈ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News