ਹੁਣ ਨੈਗੇਟੀਵਿਟੀ ਨੂੰ ਦੇਖਣਾ ਬੰਦ ਕਰ ਦਿੱਤਾ ਹੈ : ਰੁਪਿੰਦਰ ਹਾਂਡਾ

12/30/2017 3:49:16 PM

ਜਲੰਧਰ (ਰਾਹੁਲ ਸਿੰਘ)— ਰੁਪਿੰਦਰ ਹਾਂਡਾ ਨਾਲ ਹਾਲ ਹੀ 'ਚ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਸ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਰੁਪਿੰਦਰ ਹਾਂਡਾ ਨਾਲ ਜੁੜੇ ਵਿਵਾਦਾਂ 'ਤੇ ਵੀ ਸਵਾਲ-ਜਵਾਬ ਕੀਤੇ ਗਏ।
ਰੁਪਿੰਦਰ ਨੇ ਕਿਹਾ, 'ਮੈਂ ਹੁਣ ਨੈਗੇਟੀਵਿਟੀ ਨੂੰ ਦੇਖਣਾ ਬੰਦ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਮੈਨੂੰ ਇੰਝ ਲੱਗਦਾ ਸੀ ਕਿ ਵਿਵਾਦ ਖੜ੍ਹੇ ਕੀਤੇ ਜਾਂਦੇ ਹਨ ਮੇਰੇ ਨਾਲ ਆਪਣੇ ਆਪ ਜੁੜਦੇ ਗਏ। ਮੇਰਾ ਇਨ੍ਹਾਂ 'ਚ ਕੋਈ ਯੋਗਦਾਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਵਿਵਾਦ ਖੜ੍ਹੇ ਕਰਦੇ ਹਨ ਉਹ ਆਪਣਾ ਕੰਮ ਕਰ ਰਹੇ ਹਨ ਤੇ ਮੈਂ ਆਪਣਾ ਕੰਮ ਕਰ ਰਹੀ ਹਾਂ। ਜ਼ਿਆਦਾ ਜ਼ੋਰ ਮੈਨੂੰ ਆਪਣੇ ਕੰਮ 'ਤੇ ਲਗਾਉਣਾ ਚਾਹੀਦਾ।'

ਰੁਪਿੰਦਰ ਹਾਂਡਾ ਨੇ ਅੱਗੇ ਕਿਹਾ, 'ਮੈਂ ਇਹ ਸੋਚਣਾ ਛੱਡ ਦਿੱਤਾ ਹੈ ਕਿ ਦੂਜਾ ਬੰਦਾ ਕੀ ਕਰ ਰਿਹਾ ਹੈ ਜਾਂ ਕੀ ਕਰਨ ਵਾਲਾ ਹੈ। ਜਿਸ ਨੇ ਜੋ ਕਰਨਾ ਹੈ, ਉਹ ਕਰਦਾ ਰਹੇ। ਮੈਂ ਆਪਣਾ ਕੰਮ ਕਰ ਰਹੀ ਹਾਂ ਕਿਉਂਕਿ ਅਖੀਰ ਲੋਕਾਂ ਨੇ ਰੁਪਿੰਦਰ ਹਾਂਡਾ ਨੂੰ ਹੀ ਸੁਣਨਾ ਹੈ, ਮੇਰੇ ਗੀਤਾਂ ਨੂੰ ਹੀ ਸੁਣਨਾ ਹੈ। ਵਿਵਾਦਾਂ ਦਾ ਕੋਈ ਵਜੂਦ ਨਹੀਂ ਹੁੰਦਾ। ਲੋਕਾਂ ਨੂੰ ਐਂਟਰਟੇਨਮੈਂਟ ਚਾਹੀਦਾ ਹੈ। ਇਕ ਗੀਤ ਦੇ ਰਾਹੀਂ ਉਹ ਐਂਟਰਟੇਨਮੈਂਟ ਹੁੰਦਾ ਹੈ। ਐਂਟਰਟੇਨਮੈਂਟ ਦੇ ਨਾਲ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਗੀਤ 'ਚ ਇਕ ਸੁਨੇਹਾ ਹੋਵੇ। ਜੇਕਰ ਅਸੀਂ ਸੁਨੇਹਾ ਨਹੀਂ ਦੇ ਸਕਦੇ ਤਾਂ ਅਸੀਂ ਕਿਸੇ ਨੂੰ ਗੁੰਮਰਾਹ ਵੀ ਨਾ ਕਰੀਏ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੁਝ ਨਾ ਕੁਝ ਅਲੱਗ ਤੇ ਵਧੀਆ ਕਰਾਂ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News