B'Day : ਐੱਸ. ਐੱਸ. ਰਾਜਾਮੌਲੀ ਦੀ ਕੋਈ ਫਿਲਮ ਨਹੀਂ ਹੋਈ ਫਲਾਪ, 'ਬਾਹੂਬਲੀ' ਨਾਲ ਬਣਾਈ ਵੱਖਰੀ ਪਛਾਣ

10/10/2017 3:20:00 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਬਲਾਕਬਸਟਰ ਫਿਲਮ 'ਬਾਹੂਬਲੀ' ਨਾਲ ਮਸ਼ਹੂਰ ਹੋਏ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਰਾਜਮੌਲੀ ਦਾ ਜਨਮਦਿਨ 10 ਅਕਤੂਬਰ 1973 ਨੂੰ ਹੋਇਆ ਸੀ। ਰਾਜਾਮੌਲੀ ਉਝੰ ਤਾਂ ਤੇਲੁਗੂ ਫਿਲਮਾਂ ਦੇ ਨਿਰਦੇਸ਼ਕ ਹਨ ਪਰ 2015 'ਚ ਰਿਲੀਜ਼ ਹੋਈ ਫਿਲਮ 'ਬਾਹੂਬਲੀ' ਨੇ ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ ਤੋਂ ਇਲਾਵਾ ਦੁਨੀਆ ਭਰ 'ਚ ਮਸ਼ਹੂਰ ਕਰ ਦਿੱਤਾ। ਇਸ ਤੋਂ ਇਲਾਵਾ 2017 'ਚ ਰਿਲੀਜ਼ ਹੋਈ 'ਬਾਹੂਬਲੀ 2' ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਰਿਕਾਡਰਜ਼ ਤੌੜ ਦਿੱਤੇ ਸਨ।

PunjabKesari
ਰਾਜਾਮੌਲੀ ਦਾ ਪਿਤਾ ਅਤੇ ਭਰਾ ਪਹਿਲਾਂ ਤੋਂ ਹੀ ਫਿਲਮ ਇੰਡਸਟਰੀ 'ਚ ਕੰਮ ਕਰਦੇ ਸਨ। ਉਹ ਸਕ੍ਰਿਪਟ ਰਾਈਟਰ ਅਤੇ ਮਿਊਜ਼ਿਕ ਡਾਇਰੈਕਟਰ ਹਨ। ਰਾਜਾਮੌਲੀ ਨੇ ਆਪਣੇ ਨਿਰਦੇਸ਼ਨ ਦੇ ਕਰੀਅਰ ਦੀ ਸ਼ੁਰੂਆਤ ਇਕ ਤੇਲਗੂ ਸ਼ੋਅ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ 2001 'ਚ ਫਿਲਮ 'ਸਟੂਡੈਂਟ ਨੰਬਰ 1' ਨਾਲ ਨਿਰਦੇਸ਼ਨ ਕੀਤਾ। ਇਸ ਫਿਲਮ 'ਚ ਜੁਨੀਅਰ ਐਨ. ਟੀ. ਆਰ. ਲੀਡ ਕਿਰਦਾਰ 'ਚ ਦਿਖਾਈ ਦਿੱਤੇ ਸਨ। ਇਹ ਫਿਲਮ ਆਪਣੇ ਸਮੇਂ ਦੌਰਾਨ ਕਾਫੀ ਹਿੱਟ ਰਹੀ ਅਤੇ ਇਸ ਤੋਂ ਬਾਅਦ ਰਾਜਾਮੌਲੀ ਦੀਆਂ ਹੁਣ ਤੱਕ ਦੀਆਂ ਸਭ ਫਿਲਮਾਂ ਹਿੱਟ ਰਹੀਆਂ।

PunjabKesari
ਦੱਸਣਯੋਗ ਹੈ ਕਿ ਰਾਜਾਮੌਲੀ ਆਪਣੇ 14 ਸਾਲ ਦੇ ਫਿਲਮੀ ਕਰੀਅਰ 'ਚ 10 ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਕੋਈ ਫਿਲਮ ਫਲਾਪ ਨਹੀਂ ਹੋਈ। ਉਹ ਸ਼ੰਕਰ ਤੋਂ ਬਾਅਦ ਅਜਿਹੇ ਨਿਰਦੇਸ਼ਕ ਹਨ ਜਿਸਦੀ ਹਰ ਫਿਲਮ ਹਿੱਟ ਰਹੀ ਹੈ। ਉਨ੍ਹਾਂ ਵਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ 'ਚ 'ਮਰਿਆਦਾ ਰਮਮਨਾ' ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਫਿਲਮ ਦਾ ਹਿੰਦੀ ਰੀਮੇਕ 'ਸਨ ਆਫ ਸਰਦਾਰ' ਦੇ ਨਾਂ ਨਾਲ ਬਣਾਇਆ ਗਿਆ ਸੀ। ਇ੍ਹਥੇ ਤੱਕ ਕੀ ਸੰਜੇ ਲੀਲਾ ਭੰਸਾਲੀ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀ ਫਿਲਮ 'ਰਾਉਡੀ ਰਾਠੌਰ' ਨੂੰ ਐੱਸ. ਐੱਸ. ਰਾਜਾਮੌਲੀ ਨਿਰਦੇਸ਼ਨ ਕਰਨ ਪਰ ਉਹ ਤੇਲੁਗੂ ਸਿਨੇਮਾ 'ਚ ਹੀ ਫਿਲਮ ਬਣਾਉਣਾ ਚਾਹੁੰਦੇ ਸਨ ਅਤੇ ਇਸ ਤੋਂ ਬਾਅਦ ਇਹ ਫਿਲਮ ਪ੍ਰਭੂਦੇਵਾ ਵਲੋਂ ਨਿਰਦੇਸ਼ਿਤ ਕੀਤੀ ਗਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News