ਦਿਓ ਇਸ ਆਸਾਨ ਸਵਾਲ ਦਾ ਜਵਾਬ ਤੇ ''ਸਾਬ੍ਹ ਬਹਾਦਰ'' ਵਲੋਂ ਜਿੱਤੋ ਕਈ ਇਨਾਮ

Sunday, May 14, 2017 4:38 PM
ਦਿਓ ਇਸ ਆਸਾਨ ਸਵਾਲ ਦਾ ਜਵਾਬ ਤੇ ''ਸਾਬ੍ਹ ਬਹਾਦਰ'' ਵਲੋਂ ਜਿੱਤੋ ਕਈ ਇਨਾਮ
ਜਲੰਧਰ— ''ਸਾਬ੍ਹ ਬਹਾਦਰ'' ਫਿਲਮ ਦੀ ਰਿਲੀਜ਼ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ''ਚ ਵੀ ਰਿਲੀਜ਼ ਹੋਵੇਗੀ। ਫਿਲਮ ''ਚ ਐਮੀ ਵਿਰਕ, ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ''ਚ ਸਸਪੈਂਸ, ਡਰਾਮਾ, ਕਾਮੇਡੀ ਤੇ ਰੋਮਾਂਸ ਦੇਖਣ ਨੂੰ ਮਿਲੇਗਾ, ਜਿਸ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ।
ਫਿਲਮ ''ਸਾਬ੍ਹ ਬਹਾਦਰ'' ਲਈ ਮੂਵੀ ਕਾਨਟੈਸਟ ਰੱਖਿਆ ਗਿਆ ਹੈ। ਜਿਸ ''ਚ ਤੁਸੀਂ ਸਿਰਫ ਇਸ ਸਵਾਲ ਦਾ ਜਵਾਬ ਦੇਣਾ ਹੈ, ''ਸਾਬ੍ਹ ਬਹਾਦਰ ਕਿਹੜੀ ਤਰੀਕ ਨੂੰ ਸਾਰਿਆਂ ਦੇ ਪਰਚੇ ਕੱਟਣ ਆ ਰਹੇ ਹਨ?'' ਤੁਹਾਡੇ ਕੋਲ ਤਿੰਨ ਆਪਸ਼ਨ ਹਨ— ਪਹਿਲਾ 20 ਮਈ, ਦੂਜਾ 26 ਮਈ ਤੇ ਤੀਜਾ 29 ਮਈ। ਹਿੰਟ ਲਈ ਤੁਸੀਂ ਫਿਲਮ ਦਾ ਟਰੇਲਰ ਵੀ ਦੇਖ ਸਕਦੇ ਹੋ।
ਤੁਸੀਂ ਸਹੀ ਜਵਾਬ ਐਮੀ ਵਿਰਕ ਵਲੋਂ ਸ਼ੇਅਰ ਕੀਤੀ ਗਈ ਮੂਵੀ ਕਾਨਟੈਸਟ ਦੀ ਤਸਵੀਰ ਅੰਦਰ ਕੁਮੈਂਟ ਕਰਕੇ ਦੇ ਸਕਦੇ ਹੋ। ਲੱਕੀ ਵਿਨਰਜ਼ ਨੂੰ ''ਸਾਬ੍ਹ ਬਹਾਦਰ'' ਵਲੋਂ ਇਨਾਮ ਵੀ ਦਿੱਤੇ ਜਾਣਗੇ।