ਨੱਚਣ 'ਤੇ ਮਜਬੂਰ ਕਰੇਗਾ 'ਸਾਬ੍ਹ ਬਹਾਦਰ' ਦਾ ਨਵਾਂ ਗੀਤ 'ਗੇੜਾ' (ਵੀਡੀਓ)

Thursday, May 18, 2017 3:35 PM

ਜਲੰਧਰ— 'ਸਾਬ੍ਹ ਬਹਾਦਰ' ਫਿਲਮ ਦਾ ਨਵਾਂ ਗੀਤ 'ਗੇੜਾ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਐਮੀ ਵਿਰਕ ਤੇ ਸੁਨਿਧੀ ਚੌਹਾਨ ਨੇ ਇਕੱਠਿਆਂ ਮਿਲ ਕੇ ਗਾਇਆ ਹੈ। ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। 'ਗੇੜਾ' ਗੀਤ ਸੁਣ ਤੁਹਾਡਾ ਨੱਚਣ ਨੂੰ ਦਿਲ ਕਰ ਉਠੇਗਾ।ਜ਼ਿਕਰਯੋਗ ਹੈ ਕਿ 'ਸਾਬ੍ਹ ਬਹਾਦਰ' ਫਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ। ਫਿਲਮ 'ਚ ਐਮੀ ਵਿਰਕ, ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਪੂਰੀ ਤਰ੍ਹਾਂ ਨਾਲ ਸਸਪੈਂਸ ਭਰਪੂਰ ਹੈ।