Movie Review: ਐਕਸ਼ਨ ਨਾਲ ਭਰਪੂਰ ਹੈ ਪ੍ਰਭਾਸ ਦੀ ‘ਸਾਹੋ’

Friday, August 30, 2019 12:30 PM
Movie Review: ਐਕਸ਼ਨ ਨਾਲ ਭਰਪੂਰ ਹੈ ਪ੍ਰਭਾਸ ਦੀ ‘ਸਾਹੋ’

ਫਿਲਮ- ‘ਸਾਹੋ’
ਡਾਇਰੈਕਟਰ- ਸੂਜੀਤ
ਕਲਾਕਾਰ- ਪ੍ਰਭਾਸ, ਸ਼ਰਧਾ
ਸੰਗੀਤ- ਤਨਿਸ਼ਕ ਬਾਗਚੀ, ਗੁਰੂ ਰੰਧਾਵਾ
ਪਿਛਲੇ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਾਹੋ’ ਰਿਲੀਜ਼ ਹੋ ਚੁਕੀ ਹੈ। ਇਹ ਫਿਲਮ ਹੁਣ ਤੱਕ ਦੀ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ’ਚੋਂ ਇਕ ਕਹੀ ਜਾ ਰਹੀ ਹੈ। ਜ਼ੋਰਦਾਰ ਐਕਸ਼ਨ ਸੀਕਵੈਂਸੇਜ ਅਤੇ ਲੰਬੀ - ਚੌੜੀ ਸਟਾਰ ਕਾਸਟ ਨਾਲ ਸਜੀ ਇਸ ਫਿਲਮ ਦੀ ਕਹਾਣੀ ਕਾਫੀ ਟਵਿਸਟ ਅਤੇ ਟਰਨ ਨਾਲ ਭਰਪੂਰ ਹੈ ਅਤੇ ਇਸ ’ਚ ਤੁਹਾਨੂੰ ਹੀਰੋ ਦੇ ਸਾਹਮਣੇ ਕਈ ਵਿਲਨ ਦੇਖਣ ਨੂੰ ਮਿਲਣਗੇ।

ਕਹਾਣੀ

ਜਿਵੇਂ ਕ‌ਿ ਫਿਲਮ ਦੇ ਟਰੇਲਰ ਤੋਂ ਹੀ ਪਤਾ ਲੱਗਦਾ ਹੈ ਕਿ ‘ਸਾਹੋ’ ’ਚ ਪ੍ਰਭਾਸ ਦਾ ਕਿਰਦਾਰ ਹੀ ਵਿਲਨ ਦੇ ਸਾਰੇ ਸਾਮਰਾਜ ਨੂੰ ਖਤਮ ਕਰਦਾ ਹੈ। ਫਿਲਮ ਦੀ ਕਹਾਣੀ ਮੁੰਬਈ ਵਿਚ ਹੋਈ ਇਕ ਵੱਡੀ ਡਕੈਤੀ ਨਾਲ ਸ਼ੁਰੂ ਹੁੰਦੀ ਹੈ। ਇਕ ਬਲੈਕ ਬਾਕਸ ਦੀ ਤਲਾਸ਼ ਹੈ, ਜਿਸ ਵਿਚ ਸਾਰਿਆਂ ਦੀ ਕਿਸਮਤ ਦੀ ਚਾਬੀ ਹੈ। ਇਸ ਤੋਂ ਬਾਅਦ ਕਹਾਣੀ ਕਈ ਸ਼ਹਿਰਾਂ ਤੋਂ ਘੁੰਮਦੀ ਹੋਈ ਕਨੈਕਟ ਹੁੰਦੀ ਜਾਂਦੀ ਹੈ।

ਐਕਟਿੰਗ

ਫਿਲਮ ਦੇ ਫਰਸਟ ਹਾਫ ਤੋਂ ਹੀ ਇਸ ਵਿਚ ਐਕਸ਼ਨ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਤੋਂ ਹੀ ਪ੍ਰਭਾਸ ਦੀ ਸਕ੍ਰੀਨ ਪ੍ਰੈਜੇਂਸ ਦਿਖਾਈ ਦੇਣ ਲੱਗਦੀ ਹੈ। ਹਾਲਾਂਕਿ ਪ੍ਰਭਾਸ ਇਸ ਰੋਲ ’ਚ ਫਿੱਟ ਦਿਸਦੇ ਹਨ ਪਰ ਤੁਹਾਨੂੰ ਫਿਲਮ ’ਚ ਉਨ੍ਹਾਂ ਦਾ ‘ਬਾਹੂਬਲੀ’ ਵਾਲੀ ਚਾਰਮ ਨਹੀਂ ਦਿਖਾਈ ਦੇਵੇਗੀ। ਫਿਲਮ ’ਚ ਉਨ੍ਹਾਂ ਦੀ ਡਾਇਲਾਗ ਡਿਲੀਵਰੀ ਕਾਫੀ ਸਲੋ ਹੈ ਅਤੇ ਸ਼ਾਇਦ ਜਾਨਬੁੱਝ ਕੇ ਰੱਖੀ ਗਈ ਹੈ ਕਿਉਂਕਿ ਪ੍ਰਭਾਸ ਦੇ ਕਰੈਕਟਰ ਨੂੰ ਰਹੱਸਮਈ ਬਣਾਇਆ ਗਿਆ ਹੈ, ਜਿਸ ਦੇ ਬਾਰੇ ’ਚ ਲੋਕ ਅੰਦਾਜ਼ਾ ਹੀ ਲਗਾਉਂਦੇ ਰਹਿੰਦੇ ਹਨ। ਸ਼ਰਧਾ ਕਪੂਰ ਫਿਲਮ ’ਚ ਗਲੈਮਰਸ ਦਿਖਾਈ ਦੇ ਰਹੀ ਹੈ।


About The Author

manju bala

manju bala is content editor at Punjab Kesari