ਤਾਪਸੀ ਤੇ ਭੂਮੀ ਦੀ ਫਿਲਮ 'ਸਾਂਡ ਕੀ ਆਂਖ' ਦਾ ਫਰਸਟ ਲੁੱਕ ਆਊਟ

Tuesday, April 16, 2019 12:13 PM
ਤਾਪਸੀ ਤੇ ਭੂਮੀ ਦੀ ਫਿਲਮ 'ਸਾਂਡ ਕੀ ਆਂਖ' ਦਾ ਫਰਸਟ ਲੁੱਕ ਆਊਟ

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾਂ ਤਾਪਸੀ ਪੰਨੂ ਅਤੇ ਭੂਮੀ ਪੇਂਡਨੇਕਰ ਦੀ ਫਿਲਮ 'ਸਾਂਡ ਕੀ ਆਂਖ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਸਾਹਮਣੇ ਆਏ ਇਸ ਪੋਸਟਰ 'ਚ ਤਾਪਸੀ ਅਤੇ ਭੂਮੀ ਬੁੱਢੀਆਂ ਮਹਿਲਾਵਾਂ ਦੇ ਕਿਰਦਾਰ 'ਚ ਦਿਖਾਈ ਦੇ ਰਹੀਆਂ ਹਨ। ਪੋਸਟਰ ਨਾਲ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਗਈ ਹੈ। ਇਹ ਫਿਲਮ ਇਸ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦੇ ਫਰਸਟ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਦੇ ਲੁੱਕ 'ਤੇ ਜ਼ਿਆਦਾ ਮਿਹਨਤ ਨਹੀਂ ਕੀਤੀ ਗਈ ਹੈ।
 

 
 
 
 
 
 
 
 
 
 
 
 
 

They challenged their age, fought their way and shot to fame in the shooting game. First Look Out Now. #SaandKiAankhThisDiwali

A post shared by Taapsee Pannu (@taapsee) on Apr 15, 2019 at 8:35pm PDT

ਮਾਣ ਵਾਲੀ ਗੱਲ ਇਹ ਹੈ ਕਿ ਫਿਲਮ 'ਸਾਂਡ ਕੀ ਆਂਖ' ਦੇ ਡਾਇਲਾਗਸ ਪੰਜਾਬੀ ਇੰਡਸਟਰੀ ਦੇ ਬਾਕਮਾਲ ਡੈਇਰੈਕਟਰ ਤੇ ਰਾਇਰਟ ਜਗਦੀਪ ਸਿੱਧੂ ਨੇ ਲਿਖੇ ਹਨ। ਜੋ ਕਿ ਸਾਡੀ ਪੰਜਾਬੀ ਇੰਡਸਟਰੀ ਨੂੰ ਡਾਇਰੈਕਟਰ ਵੱਜੋ 'ਕਿਸਮਤ' ਵਰਗੀ ਸੁਪਰਹਿੱਟ ਫਿਲਮ ਦੇ ਚੁੱਕੇ ਹਨ ਤੇ ਉਨ੍ਹਾਂ ਨੇ 'ਨਿੱਕਾ ਜ਼ੈਲਦਾਰ' ਵਰਗੀਆਂ ਹਿੱਟ ਫਿਲਮਾਂ ਲਿਖੀਆਂ ਹਨ।

 
 
 
 
 
 
 
 
 
 
 
 
 
 
 

They are brave, They are fun, They are full of love. They are the Shooter Dadis of India 🙌🏻 Proud to be a part of their journey 🙏🏻 #SaandhKiAankh #SaandKiAankhThisDiwali

A post shared by Bhumi Pednekar (@bhumipednekar) on Apr 15, 2019 at 8:34pm PDT

ਦੱਸਣਯੋਗ ਹੈ ਕਿ ਫਿਲਮ ਦਾ ਨਿਰਮਾਣ ਨਿਧੀ ਪਰਮਾਰ ਤੇ ਅਨੁਰਾਗ ਕਸ਼ਯਪ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਕਰ ਰਹੇ ਹਨ। ਫਿਲਮ 'ਚ ਭੂਮੀ ਤੇ ਤਾਪਸੀ ਤੋਂ ਇਲਾਵਾ ਪ੍ਰਕਾਸ਼ ਝਾਅ ਤੇ ਵਿਨੀਤ ਸਿੰਘ ਵੀ ਮੁੱਖ ਭੂਮਿਕਾ 'ਚ ਹਨ।


Edited By

Manju

Manju is news editor at Jagbani

Read More