ਤਾਪਸੀ ਤੇ ਭੂਮੀ ਦੀ ਫਿਲਮ ''ਸਾਂਡ ਕੀ ਆਂਖ'' ਦਾ ਟੀਜ਼ਰ ਆਊਟ

Thursday, July 11, 2019 3:25 PM
ਤਾਪਸੀ ਤੇ ਭੂਮੀ ਦੀ ਫਿਲਮ ''ਸਾਂਡ ਕੀ ਆਂਖ'' ਦਾ ਟੀਜ਼ਰ ਆਊਟ

ਮੁੰਬਈ(ਬਿਊਰੋ)— ਭੂਮੀ ਪੇਂਡਨੇਕਰ ਅਤੇ ਤਾਪਸੀ ਪੰਨੂ ਦੀ ਫਿਲਮ 'ਸਾਂਡ ਕੀ ਆਖ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ 'ਚ ਸ਼ੂਟਰ ਦਾਦੀ ਦੇ ਕਿਰਦਾਰ 'ਚ ਦੋਵਾਂ ਅਦਾਕਾਰਾਂ ਦੀ ਅਣਦੇਖੀ ਲੁੱਕ ਨਜ਼ਰ ਆ ਰਹੀ ਹੈ। 'ਸਾਂਡ ਕੀ ਆਂਖ' ਉੱਤਰ-ਪ੍ਰਦੇਸ਼ ਦੇ ਜੌਹੜੀ ਪਿੰਡ ਦੀ ਬਜ਼ੁਰਗ ਸ਼ਾਰਪਸ਼ੂਟਰ ਪ੍ਰਕਾਸ਼ੀ ਤੋਮਰ ਅਤੇ ਚੰਦਰੋ ਤੋਮਰ ਦੀ ਅਸਲ ਜ਼ਿੰਦਗੀ ਦੀ ਸਟੋਰੀ 'ਤੇ ਬੇਸਡ ਹੈ। 'ਸਾਂਡ ਕੀ ਆਂਖ' ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਟੀਜ਼ਰ 'ਚ ਭੂਮੀ ਅਤੇ ਤਾਪਸੀ ਦੇ ਪ੍ਰੋਫੈਸ਼ਨਲ ਸ਼ਾਰਪਸ਼ੂਟਰ ਬਨਣ ਦੀ ਜਰਨੀ ਨੂੰ ਦਿਖਾਇਆ ਗਿਆ ਹੈ। ਅਸਲ ਜ਼ਿੰਦਗੀ 'ਚ ਚੰਦਰਾ ਅਤੇ ਪ੍ਰਕਾਸ਼ੀ ਤੋਮਰ ਉਸ ਸਮੇਂ ਲਾਈਮਲਾਈਟ 'ਚ ਆਈਆਂ ਸਨ, ਜਦੋਂ ਦੋਵਾਂ ਨੇ 65 ਸਾਲ ਦੀ ਉਮਰ ਤੋਂ ਬਾਅਦ ਸ਼ੂਟਿੰਗ 'ਚ 30 ਤੋਂ ਜ਼ਿਆਦਾ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਸੀ। ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਦੋਵਾਂ ਨੇ ਬਤੋਰ ਸ਼ੂਟਰ 352 ਮੈਡਲ ਜਿੱਤੇ।

ਆਪਣੇ ਕਰੀਅਰ 'ਚ ਪਹਿਲੀ ਵਾਰ ਤਾਪਸੀ ਅਤੇ ਭੂਮੀ ਬਜ਼ੁਰਗ ਮਹਿਲਾ ਦਾ ਕਿਰਦਾਰ ਨਿਭਾ ਰਹੀਆਂ ਹਨ। ਮੇਕਅੱਪ ਰਾਹੀਂ ਦੋਵਾਂ ਅਦਾਕਾਰਾਂ ਨੂੰ ਬੁੱਢਾ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ 'ਸਾਂਡ ਕੀ ਆਂਖ' 'ਚ ਆਪਣੇ ਅਭਿਨੈ ਲਈ ਤਾਪਸੀ ਅਤੇ ਭੂਮੀ ਵਾਹਵਾਹੀ ਲੁੱਟ ਰਹੀਆਂ ਹਨ। ਯੂਜ਼ਰਸ ਤਾਪਸੀ ਪੰਨੂ ਦੀ ਐਕਟਿੰਗ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸਣਯੋਗ ਹੈ ਕਿ ਫਿਲਮ ਦਾ ਨਿਰਮਾਣ ਨਿਧੀ ਪਰਮਾਰ ਤੇ ਅਨੁਰਾਗ ਕਸ਼ਯਪ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਕਰ ਰਹੇ ਹਨ। ਫਿਲਮ 'ਚ ਭੂਮੀ ਤੇ ਤਾਪਸੀ ਤੋਂ ਇਲਾਵਾ ਪ੍ਰਕਾਸ਼ ਝਾਅ ਤੇ ਵਿਨੀਤ ਸਿੰਘ ਵੀ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ।


About The Author

manju bala

manju bala is content editor at Punjab Kesari