ਸਾਬਰ ਕੋਟੀ ਦੀ ਬਰਸੀ ''ਤੇ ਭਾਵੁਕ ਹੋਈ ਗੁਰਲੇਜ਼ ਅਖਤਰ

Tuesday, January 29, 2019 9:31 AM

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦੇ ਦਿਹਾਂਤ ਨੂੰ ਪੂਰਾ 1 ਸਾਲ ਹੋ ਗਿਆ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਕੋਟ ਕਰਾਰ ਖਾਨ 'ਚ ਉਨ੍ਹਾਂ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਸ਼ਾਹਕੋਟ ਘਰਾਨੇ ਦੇ ਉਸਤਾਦ ਪੂਰਨ ਸ਼ਾਹ ਕੋਟੀ ਸਮੇਤ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਵਾਈ।

PunjabKesari

ਇਸ ਪ੍ਰੋਗਰਾਮ 'ਚ ਵੱਖ-ਵੱਖ ਗਾਇਕਾਂ ਨੇ ਸਾਬਰ ਕੋਟੀ ਦੇ ਗੀਤ ਗਾ ਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਪਰ ਜਦੋਂ ਸਾਬਰ ਕੋਟੀ ਦੇ ਬੇਟੇ ਐਲਐਕਸ ਕੋਟੀ ਨੇ ਮਾਈਕ ਫੜਕੇ ਸਾਬਰ ਕੋਟੀ ਦਾ ਗੀਤ 'ਤਾਰਾ ਅੰਬਰਾਂ 'ਤੇ ਕੋਈ ਕੋਈ ਹੈ' ਗਾਇਆ ਤਾਂ ਪ੍ਰੋਗਰਾਮ 'ਚ ਮੌਜ਼ੂਦ ਕਈ ਗਾਇਕਾਂ ਦੀਆਂ ਅੱਖਾਂ ਭਰ ਆਈਆਂ।

PunjabKesari

ਇਨ੍ਹਾਂ ਗਾਇਕਾਂ 'ਚੋਂ ਸਭ ਤੋਂ ਵੱਧ ਭਾਵੁਕ ਗਾਇਕਾ ਗੁਰਲੇਜ਼ ਅਖਤਰ ਹੋਈ।

PunjabKesari
ਦੱਸ ਦੇਈਏ ਕਿ ਗੁਰਲੇਜ਼ ਅਖਤਰ ਦੀਆਂ ਅੱਖਾਂ 'ਚ ਹੰਝੂ ਸਾਫ ਨਜ਼ਰ ਆ ਰਹੇ ਸਨ।

PunjabKesari

ਇਸ ਗੀਤ ਤੋਂ ਬਾਅਦ ਗੁਰਲੇਜ਼ ਅਖਤਰ ਸਟੇਜ਼ 'ਤੇ ਆਈ ਅਤੇ ਉਨ੍ਹਾਂ ਨੇ ਕਿਹਾ ਕਿ ਐਲਐਕਸ ਦੇ ਗੀਤ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ ਹੈ ਕਿਉਂਕਿ ਉਸ ਦੀ ਝਲਕ 'ਚ ਸਾਬਰ ਕੋਟੀ ਦੀ ਝਲਕ ਦਿਖਾਈ ਦਿੰਦੀ ਹੈ।

PunjabKesari


Edited By

Sunita

Sunita is news editor at Jagbani

Read More