ਸਾਬਰ ਕੋਟੀ ਦੀ ਪਹਿਲੀ ਬਰਸੀ ''ਤੇ ਸ਼ਰਧਾਂਜਲੀਆਂ

Thursday, January 31, 2019 9:21 AM
ਸਾਬਰ ਕੋਟੀ ਦੀ ਪਹਿਲੀ ਬਰਸੀ ''ਤੇ ਸ਼ਰਧਾਂਜਲੀਆਂ

ਜਲੰਧਰ (ਬਿਊਰੋ) — ਸਵ. ਗਾਇਕ ਸਾਬਰ ਕੋਟੀ ਦੀ ਪਹਿਲੀ ਬਰਸੀ 'ਤੇ ਪਿੰਡ ਕੋਟ ਕਰਾਰ ਖਾਂ ਵਿਖੇ ਉਸ ਦੇ ਪਰਿਵਾਰ ਤੇ ਸਮੂਹ ਨਗਰ ਵੱਲੋਂ ਸਮਾਗਮ ਕਰਵਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਚ ਸਵ. ਸਾਬਰ ਕੋਟੀ ਦੇ ਪਰਿਵਾਰ ਤੇ ਪੰਚਾਇਤ ਵੱਲੋਂ ਉਸ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਯਾਦਗਾਰੀ ਮੇਲੇ ਦੀ ਸ਼ੁਰੂਆਤ ਗਾਇਕ ਅਮਰੀਕ ਮਾਈਕਲ ਅਤੇ ਜੋਤ ਸ਼ਰਮਾ ਵਾਲੀਆ ਨੇ ਕੀਤੀ। ਸਾਬਰ ਕੋਟੀ ਦੇ ਗੁਰੂ ਉਸਤਾਦ ਪੂਰਨ ਸ਼ਾਹਕੋਟੀ ਨੇ ਭਰੇ ਮਨ ਨਾਲ ਆਪਣੇ ਲਾਡਲੇ ਸ਼ਾਗਿਰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਸ ਦੀਆਂ ਯਾਦਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

ਪੰਜਾਬ ਦੇ ਨਾਮਵਰ ਗਾਇਕਾਂ ਸਰਦੂਲ ਸਿਕੰਦਰ, ਬੂਟਾ ਮੁਹੰਮਦ, ਫਿਰੋਜ਼ ਖਾਂ, ਮਾਸ਼ਾ ਅਲੀ, ਮੇਜਰ ਸਾਬ, ਸ਼ੌਕਤ ਅਲੀ ਮਤੋਈ, ਖਾਨ ਸਾਬ, ਗੋਰਾ ਚੱਕ ਵਾਲਾ, ਸੰਗਰਾਮ ਹੰਝਰਾਂ, ਦਲਵਿੰਦਰ ਦਿਆਲਪੁਰੀ, ਦਿਲਜਾਨ, ਰੰਜਨਾ, ਅੰਮ੍ਰਿਤ ਸਾਬ, ਸੁਖਦੇਵ ਸੇਠੀ, ਪ੍ਰਵੇਜ਼ ਪੇਜੀ, ਰਾਜਨ ਮੱਟੂ, ਕੁਲਵਿੰਦਰ ਕੈਲੀ, ਗੁਰਲੇਜ਼ ਅਖਤਰ ਆਦਿ ਨੇ ਗੀਤਾਂ ਰਾਹੀਂ ਸਾਬਰ ਨੂੰ ਯਾਦ ਕਰਦਿਆਂ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕੀਤੀ। ਨਾਮਵਰ ਗੀਤਕਾਰ ਉਸਤਾਦ ਨਿਰਧਨ ਕਰਤਾਰਪੁਰੀ, ਵਿਨੋਦ ਸ਼ਾਇਰ, ਸੱਤੀ ਖੋਖੇਵਾਲੀਆ, ਸਾਬੀ ਰਜ਼ਾਪੁਰੀ, ਮਾਡਲ ਹਰਦੀਪ ਸਿੰਘ, ਮੇਕਅੱਪਮੈਨ ਸੌਰਵ ਜੱਗੀ, ਐਕਟਰ ਪ੍ਰੇਮਜੀਤ, ਕੈਮਰਾਮੈਨ ਰਣਜੀਤ ਉੱਪਲ ਅਤੇ ਫੋਟੋਗ੍ਰਾਫਰ ਵਿਮਲਜੀਤ ਆਦਿ ਵੀ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਹੋਏ ਸਨ।
ਮੇਲੇ ਦੇ ਅਖੀਰ ਵਿਚ ਸਵ. ਸਾਬਰ ਕੋਟੀ ਦੀ ਪਤਨੀ ਰੀਟਾ ਤੇ ਬੇਟੇ ਅਲੈਕਸ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੇ ਗਾਇਕਾਂ ਤੇ ਮੋਹਤਬਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। 
ਜ਼ਿਕਰਯੋਗ ਹੈ ਕਿ ਸਾਬਰ ਕੋਟੀ ਦੇ ਸ਼ਰਧਾਂਜਲੀ ਸਮਾਗਮ ਲਈ ਫਲੈਕਸ ਪ੍ਰਸਿੱਧ ਮਿਊਜ਼ਿਕ ਕੰਪਨੀ 'ਫੋਕ ਫਿਊਜ਼ਨ' ਪ੍ਰੋਡਕਸ਼ਨਜ਼ ਦੇ ਐੱਮ. ਡੀ. ਰਣਧੀਰ ਧੀਰਾ ਅਤੇ ਮੇਜਰ ਸਾਬ ਵੱਲੋਂ ਲੁਆਏ ਗਏ ਸਨ।


Edited By

Sunita

Sunita is news editor at Jagbani

Read More