'ਸੜਕ' ਦਾ ਬਣੇਗਾ ਸੀਕਵਲ, ਆਲੀਆ-ਆਦਿੱਤਿਆ ਦੇ ਹੋਣਗੇ ਖਾਸ ਕਿਰਦਾਰ

9/20/2018 11:44:36 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪੂਜਾ ਭੱਟ ਦੀ 1991 'ਚ ਬਣੀ ਫਿਲਮ 'ਸੜਕ' ਦੇ ਸੀਕਵਲ ਦੀਆਂ ਖਬਰਾਂ ਆ ਰਹੀਆਂ ਹਨ।

PunjabKesari

ਫਿਲਮ 'ਚ ਆਲੀਆ ਭੱਟ, ਸੰਜੇ ਦੱਤ ਦੇ ਨਾਲ ਆਦਿੱਤਿਆ ਰਾਏ ਕਪੂਰ ਨਜ਼ਰ ਆਉਣ ਵਾਲੇ ਹਨ।

PunjabKesari

ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ, ਜੋ ਅਗਲੇ 15 ਨਵੰਬਰ ਨੂੰ ਰੱਖੀ ਗਈ ਹੈ।

PunjabKesari

ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਤਿੰਨ ਸਟਾਰਸ ਨੂੰ ਆਪਸ 'ਚ ਮਿਲਦੇ ਦੇਖਿਆ ਗਿਆ ਹੈ।

PunjabKesari

ਖਬਰਾਂ ਤਾਂ ਇਹ ਵੀ ਹਨ ਕਿ ਸੀਕਵਲ 'ਸੜਕ-2' 'ਚ ਭੱਟ ਸਿਸਟਰਸ ਭਾਵ ਆਲੀਆ ਨਾਲ ਪੂਜਾ ਭੱਟ ਵੀ ਨਜ਼ਰ ਆ ਸਕਦੀ ਹੈ।

PunjabKesari

ਫਿਲਮ 'ਚ ਆਦਿੱਤਿਆ ਰਾਏ ਦਾ ਵੀ ਰੋਲ ਅਹਿਮ ਹੋਣ ਵਾਲਾ ਹੈ। ਫਿਲਮ ਕਾਫੀ ਖਾਸ ਹੋਣ ਵਾਲੀ ਹੈ।

PunjabKesari

ਇਸ ਦੇ ਨਾਲ ਹੀ 'ਸੜਕ-2' 'ਚ 1991 ਤੋਂ ਬਾਅਦ ਪੂਜਾ ਭੱਟ ਤੇ ਸੰਜੇ ਦੱਤ ਦੀ ਜੋੜੀ ਸਕ੍ਰੀਨ 'ਤੇ ਨਜ਼ਰ ਆ ਸਕਦੀ ਹੈ।

PunjabKesari

ਦੱਸ ਦੇਈਏ ਕਿ ਫਿਲਮ ਦੀ ਕਹਾਣੀ ਇਮੋਸ਼ਨਲ ਹੋਵੇਗੀ ਪਰ ਇਸ ਦੇ ਨਾਲ ਹੀ ਇਹ ਲਵ ਸਟੋਰੀ ਵੀ ਹੋਵੇਗੀ।

PunjabKesari

ਮਹੇਸ਼ ਭੱਟ 'ਸੜਕ-2' ਦੀ ਕਹਾਣੀ ਤੇ ਕਿਰਦਾਰ ਲਿਖ ਰਹੇ ਹਨ।

PunjabKesari

ਕੁਝ ਦਿਨ ਪਹਿਲਾਂ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਵੀ ਪੋਸਟ ਕੀਤੀ ਸੀ, ਜਿਸ 'ਚ ਉਹ ਸੰਜੇ ਦੱਤ ਤੇ ਪਾਪਾ ਮਹੇਸ਼ ਭੱਟ ਨਾਲ ਨਜ਼ਰ ਆਈ ਸੀ।

PunjabKesari

ਆਡੀਅੰਸ ਇਸ ਤੋਂ ਪਹਿਲਾਂ ਆਲੀਆ ਤੇ ਆਦਿੱਤਿਆ ਦੀ ਜੋੜੀ ਨੂੰ 'ਡੀਅਰ ਜ਼ਿੰਦਗੀ' 'ਚ ਦੇਖ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਆਲੀਆ ਤੇ ਆਦਿੱਤਿਆ ਦੋਵੇਂ ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਵੀ ਨਜ਼ਰ ਆਉਣਗੇ ਪਰ ਕਿਸੇ ਜੋੜੀ 'ਚ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News