ਸਾਗਾ ਮਿਊਜ਼ਿਕ ਨਾਲ ਦਿਲਜੀਤ ਨੇ ਕੀਤੀ ਨਵੇਂ ਗੀਤ ਦੀ ਅਨਾਊਂਸਮੈਂਟ

8/14/2019 7:57:10 PM

ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਤੇ ਫਿਲਮ ਜਗਤ 'ਚ ਬਾਕਮਾਲ ਗੀਤ ਤੇ ਸੁਪਰਹਿੱਟ ਫਿਲਮਾਂ ਨੂੰ ਪ੍ਰੋਡਿਊਸ ਕਰਨ ਵਾਲੇ ਸੁਮੀਤ ਸਿੰਘ ਨੇ ਆਪਣੇ ਲੇਬਲ ਸਾਗਾ ਮਿਊਜ਼ਿਕ ਹੇਠ ਇਕ ਵੱਡੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਜੀ ਹਾਂ, ਸਾਗਾ ਮਿਊਜ਼ਿਕ ਦੇ ਬੈਨਰ ਹੇਠ ਜਲਦ ਹੀ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਗੀਤ ਰਿਲੀਜ਼ ਹੋਵੇਗਾ, ਜਿਸ ਦਾ ਨਾਂ ਹੈ 'ਮੁੱਛ'। ਦਿਲਜੀਤ ਦੋਸਾਂਝ ਵਲੋਂ 'ਮੁੱਛ' ਗਾਣੇ ਬਾਰੇ ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਤੇ ਸਾਗਾ ਮਿਊਜ਼ਿਕ ਨੇ ਅੱਜ ਇਹ ਖੁਲਾਸਾ ਕਰ ਦਿੱਤਾ ਹੈ ਉਨ੍ਹਾਂ ਦੇ ਬੈਨਰ ਹੇਠ ਦਿਲਜੀਤ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ।

ਦੱਸਣਯੋਗ ਹੈ ਕਿ 'ਮੁੱਛ' ਗੀਤ ਦੇ ਬੋਲ ਕਪਤਾਨ ਲਾਡੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਦਿ ਬੌਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨਵਜੀਤ ਬੁੱਟਰ ਵਲੋਂ ਬਣਾਈ ਜਾਵੇਗੀ, ਜੋ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਜਾਵੇਗੀ ਤੇ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਦਿਲਜੀਤ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ 'ਮੁੱਛ' ਗਾਣੇ ਨੂੰ ਵੀ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News