''ਸਾਹਿਬ ਬੀਵੀ ਔਰ ਗੈਂਗਸਟਰ-3'' ''ਚ 3 ਗੁਣਾ ਮਸਾਲਾ ਤੇ ਸਿਆਸੀ ਸਾਜ਼ਿਸ਼

Friday, July 27, 2018 3:46 PM

'ਸਾਹਿਬ ਬੀਵੀ ਔਰ ਗੈਂਗਸਟਰ' ਫ੍ਰੈਂਚਾਇਜ਼ੀ ਦੀਆਂ ਦੋ ਫਿਲਮਾਂ ਤੋਂ ਬਾਅਦ ਹੁਣ ਉਸ ਦੀ ਤੀਜੀ ਫਿਲਮ 27 ਜੁਲਾਈ ਨੂੰ ਰਿਲੀਜ਼ ਦੇ ਲਈ ਤਿਆਰ ਹੈ। ਤਿਗਮਾਂਸ਼ੂ ਧੂਲੀਆ ਵਲੋਂ ਨਿਰਦੇਸ਼ਤ ਇਹ ਫਿਲਮ ਸਮੇਂ ਦੇ ਨਾਲ ਹੁਣ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋ ਗਈ ਹੈ। ਪਿਛਲੀਆਂ ਦੋ ਫਿਲਮਾਂ 'ਚ ਰਣਦੀਪ ਹੁੱਡਾ ਤੇ ਇਰਫਾਨ ਖਾਨ ਤੋਂ ਬਾਅਦ ਹੁਣ ਇਸ ਫਿਲਮ 'ਚ ਸੰਜੇ ਦੱਤ ਨੇ ਗੈਂਗਸਟਰ ਦੀ ਜਗ੍ਹਾ ਲੈ ਲਈ ਹੈ। ਫਿਲਮ 'ਚ ਸੰਜੇ ਦੱਤ ਦੇ ਨਾਲ-ਨਾਲ ਜਿੰਮੀ ਸ਼ੇਰਗਿੱਲ, ਮਾਹੀ ਗਿੱਲ ਤੇ ਚਿਤਰਾਂਗਦਾ ਸਿੰਘ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਰਾਹੁਲ ਮਿੱਤਰਾ ਵਲੋਂ ਨਿਰਮਤ ਇਹ ਇਕ ਐਕਸ਼ਨ ਥ੍ਰਿਲਰ ਫਿਲਮ ਹੈ। ਜ਼ਬਰਦਸਤ ਮਨੋਰੰਜਨ ਤੇ ਸ਼ਾਨਦਾਰ ਅਭਿਨੈ ਇਸ ਫਿਲਮ ਨੂੰ ਇਕ ਵੱਖਰੇ ਹੀ ਪੱਧਰ 'ਤੇ ਲੈ ਕੇ ਜਾਵੇਗੀ। ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫਿਲਮ ਦੀ ਸਟਾਰ ਕਾਸਟ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਖਲਨਾਇਕ ਹੁਣ ਮਹਾਖਲਨਾਇਕ ਬਣ ਚੁੱਕੈ : ਸੰਜੇ ਦੱਤ
ਆਪਣੀ ਨਵੀਂ ਫਿਲਮ ਬਾਰੇ ਸੰਜੇ ਦੱਤ ਕਹਿੰਦੇ ਹਨ ਕਿ ਮੈਂ ਕਦੇ ਅਜਿਹਾ ਕਿਰਦਾਰ ਨਹੀਂ ਨਿਭਾਇਆ ਹੈ। ਇਹ ਫਿਲਮ 'ਵਾਸਤਵ' ਜਾਂ 'ਕਾਂਟੇ' 'ਚ ਮੇਰੇ ਕਿਰਦਾਰ ਤੋਂ ਅਲੱਗ ਹੈ। ਇਹ ਗੈਂਗਸਟਰ ਬਹੁਤ ਸਿੱਖਿਅਤ ਵਿਅਕਤੀ ਹੈ, ਜੋ ਆਪਣੇ ਪਰਿਵਾਰ ਤੋਂ ਬਹੁਤ ਦੂਰ ਰਹਿੰਦਾ ਹੈ ਅਤੇ ਆਪਣੇ ਜੀਵਨ 'ਚ ਪਿਆਰ ਚਾਹੁੰਦਾ ਹੈ। ਇਸ ਫਿਲਮ 'ਚ ਹੁਣ ਖੇਡ ਤੁਹਾਨੂੰ ਤਿੰਨ ਗੁਣਾ ਤਿੱਖਾ ਦੇਖਣ ਨੂੰ ਮਿਲੇਗਾ। ਇਹ ਕਹਿ ਸਕਦੇ ਹਾਂ ਕਿ ਖਲਨਾਇਕ ਹੁਣ ਮਹਾਖਲਨਾਇਕ ਬਣ ਚੁੱਕਾ ਹੈ। 

ਅਸਲ ਜ਼ਿੰਦਗੀ 'ਚ ਬਿਲਕੁਲ ਵੱਖ ਹਾਂ 
ਸੰਜੇ ਦੱਤ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਵਿਖਾਏ ਜਾਣ ਵਾਲੇ ਅਕਸ ਤੋਂ ਉਹ ਬਿਲਕੁੱਲ ਵੱਖ ਹਨ। ਮੈਨੂੰ ਨਿਰਦੇਸ਼ਕ ਜੋ ਵੀ ਦੱਸਦਾ ਹੈ, ਮੈਨੂੰ ਉਸ ਦੀ ਪਾਲਣਾ ਕਰਨੀ ਪੈਂਦੀ ਹੈ। ਜੇਕਰ ਫਿਲਮਾਂ 'ਚ ਆਪਣੇ ਅਕਸ ਦੀ ਗੱਲ ਕਰਾਂ ਤਾਂ ਮੈਂ ਅਸਲ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਨਹੀ ਹਾਂ, ਮੈਂ ਇਕ ਵੱਖਰੀ ਤਰ੍ਹਾਂ ਦਾ ਵਿਅਕਤੀ ਹਾਂ।

PunjabKesariਸੰਜੇ ਦੱਤ ਨਾਲ ਰੋਮਾਂਸ਼ 'ਚ ਹੋਈ ਨਰਵਸ: ਚਿਤਰਾਂਗਦਾ
ਚਿਤਰਾਂਗਦਾ ਸਿੰਘ ਨੇ ਫਿਲਮ ਦੇ ਸ਼ੁਟਿੰਗ ਤਜ਼ਰਬੇ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਫਿਲਮ 'ਚ ਮੇਰਾ ਕਿਰਦਾਰ (ਸੁਹਾਨੀ) ਗੈਂਗਸਟਰ ਦੇ ਨਾਲ ਲਵ ਇੰਟਰੈਸਟ ਹੈ, ਜਿਸਦੇ ਲਈ ਮੈਨੂੰ ਸੰਜੇ ਦੱਤ ਦੇ ਨਾਲ ਰੋਮਾਂਸ ਕਰਦੇ ਹੋਏ ਸੀਨ ਸ਼ੂਟ ਕਰਨਾ ਸੀ। ਇੰਨੇ ਵੱਡੇ ਸਟਾਰ ਨਾਲ ਮੈਂ ਰੋਮਾਂਸ ਕਰਨ 'ਚ ਕਾਫੀ ਨਰਵਸ ਹੋਈ । ਸੰਜੇ ਦੱਤ ਨੇ ਸੈੱਟ 'ਤੇ ਆਉਂਦਿਆਂ ਹੀ ਸਭ ਨੂੰ ਕਨਫਰਟੇਬਲ ਕਰ ਦਿੱਤਾ, ਜਿਸ ਦੇ ਬਾਅਦ ਸਾਰੀਆਂ ਚੀਜ਼ਾਂ ਆਸਾਨ ਹੋ ਗਈਆਂ। 

ਇਸ ਤਰ੍ਹਾਂ ਦਾ ਡਰਾਮਾ ਬਹੁਤ ਘੱਟ ਦੇਖਣ ਨੂੰ ਮਿਲਦੈ : ਤਿਗਮਾਂਸ਼ੂ
ਫਿਲਮ ਦੇ ਡਾਇਰੈਕਟਰ ਤਿਗਮਾਂਸ਼ੂ ਧੂਲੀਆ ਦਾ ਕਹਿਣਾ ਹੈ ਕਿ ਅੱਜਕਲ ਹਿੰਦੀ ਫਿਲਮਾਂ 'ਚ ਤੁਹਾਨੂੰ ਥ੍ਰਿਲਰ ਅਤੇ ਲਵ ਸਟੋਰੀਜ਼ ਕਾਫੀ ਦੇਖਣ ਨੂੰ ਮਿਲੇਗੀ ਪਰ ਇਸ ਤਰ੍ਹਾਂ ਦਾ ਡਰਾਮਾ ਫਿਲਮ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਡਰਾਮੇ ਦੇ ਨਾਲ-ਨਾਲ ਚੰਗੇ ਡਾਇਲਾਗ ਅਤੇ ਸਾਰੇ ਕਲਾਕਾਰਾਂ ਦੀ ਬਿਹਤਰੀਨ ਪ੍ਰਫਾਰਮੈਂਸ ਇਸ ਫਿਲਮ ਨੂੰ ਪਹਿਲਾਂ ਆਈਆਂ ਫਿਲਮਾਂ ਦੇ ਮੁਕਾਬਲੇ ਹੋਰ ਵੀ ਰੋਚਕ ਬਣਾਉਂਦੀ ਹੈ। ਇਸ ਫ੍ਰੈਂਚਾਇਜ਼ੀ ਦੇ ਤੀਜੇ ਹਿੱਸੇ ਵਿਚ ਫਿਲਮ ਹੋਰ ਵੀ ਵੱਡੀ ਹੋਈ ਹੈ।

ਸਿਆਸਤ ਸਿੱਖ ਕੇ ਖਤਰਨਾਕ ਹੋ ਚੁੱਕੀ ਹੈ 'ਪਤਨੀ' : ਮਾਹੀ
ਫਿਲਮ ਵਿਚ ਪਤਨੀ ਦਾ ਕਿਰਦਾਰ ਨਿਭਾ ਰਹੀ ਮਾਹੀ ਗਿੱਲ ਦਾ ਕਹਿਣਾ ਹੈ ਕਿ ਪਹਿਲੇ ਹਿੱਸੇ ਵਿਚ ਤੁਸੀ ਪਤਨੀ ਨੂੰ ਸੋਬਰ ਅੰਦਾਜ਼ ਵਿਚ ਦੇਖਿਆ ਹੋਵੇਗਾ। ਇਸ ਤੋਂ ਬਾਅਦ ਦੂਜੇ ਹਿੱਸੇ ਵਿਚ ਪਤਨੀ ਥੋੜ੍ਹੀ ਖਤਰਨਾਕ ਹੋਈ ਅਤੇ ਉਹ ਸਿਆਸਤ ਵੱਲ ਆਕਰਸ਼ਿਤ ਹੋਈ ਪਰ ਹੁਣ ਤੀਜੇ ਹਿੱਸੇ ਵਿਚ ਪਤਨੀ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਚੁੱਕੀ ਹੈ। ਹੁਣ ਉਹ ਸਿਆਸਤ ਸਿੱਖ ਚੁੱਕੀ ਹੈ ਅਤੇ ਇਸ ਦੇ  ਦਾਅ-ਪੇਚ ਚੰਗੀ ਤਰ੍ਹਾਂ ਖੇਡਦੀ ਹੈ। ਇਸ ਪਲਾਨਿੰਗ ਅਤੇ ਪਲਾਂਟਿੰਗ ਵਿਚ ਉਹ ਕਿਸ ਹੱਦ ਤੱਕ ਜਾ ਸਕਦੀ ਹੈ, ਉਹ ਇਸ ਫਿਲਮ ਨੂੰ ਕਾਫੀ ਰੋਮਾਂਚਕ ਬਣਾਉਂਦਾ ਹੈ।PunjabKesariਹਰ 4 ਮਹੀਨੇ ਵਿਚ ਕਰ ਸਕਦਾ ਹਾਂ ਸ਼ੂਟਿੰਗ: ਜਿੰਮੀ ਸ਼ੇਰਗਿੱਲ
ਫਿਲਮ ਵਿਚ ਸਾਹਿਬ ਦਾ ਕਿਰਦਾਰ ਨਿਭਾ ਰਹੇ ਜਿੰਮੀ ਸ਼ੇਰਗਿੱਲ ਦਾ ਕਹਿਣਾ ਹੈ ਕਿ 'ਸਾਹਿਬ' ਦਾ ਅੰਦਾਜ਼ ਹੁਣ ਕੁਝ ਬਦਲ ਚੁੱਕਾ ਹੈ। ਫਿਲਮ ਦੇ ਟ੍ਰੇਲਰ ਵਿਚ ਵੀ ਨਜ਼ਰ ਆਇਆ ਹੈ ਕਿ ਕਿਵੇਂ ਅਦਿੱਤਯ ਪ੍ਰਤਾਪ ਸਿੰਘ ਆਪਣੇ ਗੁੱਸੇ ਨੂੰ 
ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਇਹ ਕਿਰਦਾਰ ਇੰਨਾ ਪਸੰਦ ਹੈ ਕਿ ਮੈਂ ਇਸ ਕਿਰਦਾਰ ਵਰਗੇ ਕਿਰਦਾਰ ਲਈ ਹਰ ਚਾਰ ਮਹੀਨੇ ਵਿਚ ਸ਼ੂਟ ਕਰਨ ਲਈ ਤਿਆਰ ਹੋ ਸਕਦਾ ਹਾਂ। ਇਸ ਲਈ ਮੈਨੂੰ ਬੱਸ ਆਪਣੀਆਂ ਮੁੱਛਾਂ ਵਧਾਉਣ ਲਈ ਸਮਾਂ ਲੱਗੇਗਾ।

ਰੋਮਾਂਸ ਕਰਦੇ ਸਮੇਂ ਸ਼ਰਮਾਉਂਦੇ ਸੀ ਸੰਜੇ ਦੱਤ 
ਚਿਤਰਾਂਗਦਾ ਨੇ ਦੱਸਿਆ ਕਿ ਮੇਰੇ ਨਰਵਸ ਹੋਣ ਦੇ ਨਾਲ-ਨਾਲ ਸੰਜੇ ਵੀ ਰੋਮਾਂਸ ਸੀਨ ਸ਼ੂਟ ਕਰਦੇ ਸਮੇਂ ਕਾਫੀ ਸ਼ਰਮਾਉਂਦੇ ਸੀ। ਇੰਨਾ ਕਿ ਉਨ੍ਹਾਂ ਨੇ ਮੇਰੇ ਵੱਲ ਕਦੇ ਨਹੀਂ ਦੇਖਿਆ। 

ਸੰਜੇ ਨੂੰ ਧਿਆਨ 'ਚੇ ਰੱਖ ਕੇ ਲਿਖਿਆ ਗਿਆ ਗੈਂਗਸਟਰ ਦਾ ਕਿਰਦਾਰ : ਰਾਹੁਲ 
ਫਿਲਮ ਦੇ ਨਿਰਮਾਤਾ ਰਾਹੁਲ ਮਿਤਰਾ ਦਾ ਕਹਿਣਾ ਹੈ ਕਿ ਪਹਿਲੇ ਹੀ ਦਿਨ ਤੋਂ ਸੰਜੇ ਦੱਤ ਨੂੰ ਧਿਆਨ ਵਿਚ ਰੱਖ ਕੇ ਹੀ ਇਸ ਫਿਲਮ ਦੇ ਗੈਂਗਸਟਰ ਦੇ ਕਿਰਦਾਰ ਦਾ ਰੋਲ ਲਿਖਿਆ ਜਾ ਰਿਹਾ ਸੀ। ਇਸ ਨੂੰ ਸੰਜੇ ਦੱਤ ਤੋਂ ਇਲਾਵਾ ਕੋਈ ਹੋਰ ਨਹੀਂ ਨਿਭਾ ਸਕਦਾ ਸੀ। ਇਸ ਫਿਲਮ ਵਿਚ ਸੰਜੇ ਇਕ ਟਿਪੀਕਲ ਗੈਂਗਸਟਰ ਦਾ ਕਿਰਦਾਰ ਨਹੀਂ ਨਿਭਾ ਰਹੇ ਹਨ ਸਗੋਂ ਇਸ ਵਿਚ ਉਨ੍ਹਾਂ ਦਾ ਕਮਜ਼ੋਰ ਪੱਖ, ਇੱਛਾਵਾਂ ਵੀ ਦਿਖਾਈਆਂ ਗਈਆਂ ਹਨ।


Edited By

Anuradha

Anuradha is news editor at Jagbani

Read More