Movie Review : ਮੁਹੱਬਤ, ਨਫਰਤ ਤੇ ਰਾਜਨੀਤੀ ਦੀ ਦਿਲਚਸਪ ਕਹਾਣੀ ਹੈ 'ਸਾਹਿਬ ਬੀਵੀ...'

7/27/2018 12:40:38 PM

ਮੁੰਬਈ (ਬਿਊਰੋ)— ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸੰਜੇ ਦੱਤ, ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਚਿਤਰਾਂਗਦਾ ਸਿੰਘ, ਦੀਪਕ ਤਿਜੋਰੀ, ਕਬੀਰ ਬੇਦੀ ਅਤੇ ਨਫੀਸਾ ਅਲੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ।

ਕਹਾਣੀ
'ਸਾਹਿਬ ਬੀਵੀ ਔਰ ਗੈਂਗਸਟਰ' ਫ੍ਰੈਂਚਾਇਜ਼ੀ ਦੀਆਂ ਦੋ ਫਿਲਮਾਂ ਤੋਂ ਬਾਅਦ ਹੁਣ ਉਸ ਦੀ ਤੀਜੀ ਫਿਲਮ ਦੀ ਕਹਾਣੀ ਪਿਛਲੇ ਭਾਗ ਤੋਂ ਹੀ ਸ਼ੁਰੂ ਹੁੰਦੀ ਹੈ। ਸਾਹਿਬ ਆਦਿਤਿਆ ਪ੍ਰਤਾਪ ਸਿੰਘ (ਜਿੰਮੀ ਸ਼ੇਰਗਿੱਲ) ਜੇਲ 'ਚ ਹਨ ਅਤੇ 'ਬੀਵੀ' ਮਾਧਵੀ ਦੇਵੀ (ਮਾਹੀ ਗਿੱਲ) ਰਾਜ ਮਹਿਲ 'ਚ ਰਹਿੰਦੀ ਹੈ। ਇਕ ਦੂਜੀ ਸਿਆਸਤ ਦੇ ਰਾਜਕੁਮਾਰ ਉਦੈ ਪ੍ਰਤਾਪ ਸਿੰਘ (ਸੰਜੇ ਦੱਤ) ਲੰਡਨ 'ਚ ਆਪਣਾ ਇਕ ਬਾਰ ਚਲਾਉਂਦੇ ਹਨ। ਭਾਰਤ 'ਚ ਉਦੈ ਦਾ ਭਰਾ (ਦੀਪਕ ਤਿਜੋਰੀ), ਪਿਤਾ (ਕਬੀਰ ਬੇਦੀ) ਅਤੇ ਮਾਂ (ਨਫੀਸਾ ਅਲੀ) ਰਹਿੰਦੇ ਹਨ। ਉਦੈ ਦੀ ਗਰਲਫਰੈਂਡ ਸੁਹਾਨੀ (ਚਿਤਰਾਂਗਦਾ ਸਿੰਘ) ਵੀ ਭਾਰਤ 'ਚ ਰਹਿੰਦੀ ਹੈ। ਆਦਿਤਿਆ ਪ੍ਰਤਾਪ ਨੂੰ ਜ਼ਮਾਨਤ ਨਹੀਂ ਮਿਲਦੀ। ਮਾਧਵੀ ਹੀ ਸਿਆਸਤ ਨੂੰ ਚਲਾਉਂਦੀ ਹੈ। ਉਦੈ ਜਦੋਂ ਭਾਰਤ ਆਉਂਦਾ ਹੈ ਤਾਂ ਮਾਧਵੀ ਨਾਲ ਉਸ ਦੀਆਂ ਨਜ਼ਦੀਕੀਆਂ ਵਧ ਜਾਂਦੀਆਂ ਹਨ। ਇਸ ਦੌਰਾਨ ਹੀ ਆਦਿਤਿਆ ਪ੍ਰਤਾਪ ਨੂੰ ਜ਼ਮਾਨਤ ਮਿਲ ਜਾਂਦੀ ਹੈ। ਇਸ ਤੋਂ ਬਾਅਦ ਉਦੈ ਅਤੇ ਆਦਿਤਿਆ ਵਿਚਕਾਰ ਆਪਸੀ ਟਕਰਾਅ ਪੈਦਾ ਹੁੰਦਾ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 20-25 ਕਰੋੜ ਰੁਪਏ ਹੈ। ਫਿਲਮ ਨੂੰ 1,500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News