ਜਦੋਂ ਸ਼ਰੇਆਮ ਇਸ ਐਕਟਰ ਨੂੰ ਟਾਈਗਰ ਸ਼ਰਾਫ ਦੀ ਮਾਂ ਨੇ ਆਖ ਦਿੱਤਾ ਸੀ ''ਗੇ'', ਲਾਇਆ ਸੀ ਕਰੋੜਾਂ ਦੀ ਧੋਖਾਧੜੀ ਦਾ ਕੇਸ

Sunday, November 5, 2017 3:28 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਾਹਿਲ ਖਾਨ ਅੱਜ ਆਪਣਾ 31 ਜਨਮਦਿਨ ਮਨਾ ਰਹੇ ਹਨ। ਸਾਹਿਲ ਨੇ ਸਾਲ 2001 'ਚ ਬਾਲੀਵੁੱਡ 'ਚ ਕਦਮ ਰੱਖਿਆ ਸੀ। 'ਸਟਾਈਲ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਾਮੇਡੀ ਸਟਾਰ ਸਾਹਿਲ ਨੇ 'ਐਕਸਕਿਊਜ਼ ਮੀ' ਤੇ 'ਅਲਾਦੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਆਪਣੀਆਂ ਫਿਲਮਾਂ ਤੋਂ ਬਾਅਦ ਸਾਹਿਲ ਖਾਨ ਉਸ ਸਮੇਂ ਮੁੜ ਚਰਚਾ 'ਚ ਆਏ ਸਨ, ਜਦੋਂ ਜੈਕੀ ਸ਼ਰਾਫ ਦੀ ਪਤਨੀ ਤੇ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਨਾਲ ਉਸ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ।

PunjabKesari
ਸਾਹਿਲ ਤੇ ਆਇਸ਼ਾ ਨੇ ਸਾਲ 2009 'ਚ ਇਕ ਫਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਸੀ। ਇਸ ਦੌਰਾਨ ਦੋਹਾਂ ਦੀ ਕਰੀਬੀ ਦੋਸਤੀ ਤੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ। ਜਦੋਂ ਸਾਹਿਲ ਤੇ ਆਇਸ਼ਾ ਦਾ ਆਰਥਿਕ ਲੈਣ-ਦੇਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ, ਤਾਂ ਦੋਹਾਂ ਨੇ ਇਕ-ਦੂਜੇ 'ਤੇ ਖੂਬ ਦੋਸ਼ ਸਨ।

PunjabKesari

ਉਨ੍ਹਾਂ ਦਾ ਦਾਅਵਾ ਸੀ ਕਿ ਆਇਸ਼ਾ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ ਪਰ ਹੁਣ ਆਇਸ਼ਾ ਪੈਸਿਆਂ ਨੂੰ ਵਾਪਸ ਮੰਗ ਰਹੀ ਹੈ, ਜੋ ਉਹ ਦੋਵੇਂ ਛੁੱਟੀਆਂ ਦੌਰਾਨ ਇਕੱਠੇ ਖਰਚਦੇ ਸਨ।

PunjabKesari

ਆਇਸ਼ਾ ਨੇ ਸ਼ਾਹਿਲ 'ਤੇ 8 ਕਰੋੜ ਰੁਪਏ ਦਾ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ। ਆਇਸ਼ਾ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਹਿਲ ਨਾਲ ਮਿਲ ਕੇ ਜੋ ਪ੍ਰੋਡਕਸ਼ਨ ਹਾਊਸ 'ਕਰਮਾ ਪ੍ਰੋਡਕਸ਼ਨ' ਤੇ 'ਸਾਈਬਰ ਸਿਕਓਰਿਟੀ ਫਰਮ' ਖੋਲ੍ਹਿਆ ਸੀ ਪਰ ਸਾਹਿਲ ਇਨਵੈਸਟਮੈਂਟ ਦੀ ਸਾਰੀ ਰਕਮ ਹੜਪ ਗਿਆ। ਹੁਣ ਉਹ ਇਹ ਰਕਮ ਦੇਣ ਤੋਂ ਕਤਰਾਅ ਰਿਹਾ ਹੈ।

PunjabKesari

ਬਾਅਦ 'ਚ ਵਿਵਾਦ ਵਧਿਆ ਤਾਂ ਆਇਸ਼ਾ ਨੇ ਸਾਹਿਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ, ਉਹ ਗੇ ਹੈ ਅਤੇ ਇਸ ਲਈ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਜਦੋਂ ਉਹ ਗੇ ਹੈ ਤਾਂ ਮੇਰਾ ਸਾਹਿਲ ਨਾਲ ਅਫੇਅਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

PunjabKesari

ਆਇਸ਼ਾ ਦਾ ਕਹਿਣਾ ਸੀ ਕਿ ਸਾਹਿਲ ਦੀ ਪਤਨੀ ਨੇ ਉਸ ਨੂੰ ਇਕ ਪੁਰਸ਼ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਇਸ ਨੂੰ ਲੈ ਕੇ ਆਇਸ਼ਾ ਤੇ ਸਾਹਿਲ 'ਚ ਲੰਬੇ ਸਮੇਂ ਤੱਕ ਵਿਵਾਦ ਚੱਲਦਾ ਰਿਹਾ ਸੀ।

PunjabKesari

PunjabKesari