''ਸ਼ੈੱਫ'' ਦਾ ਨਵਾਂ ਪ੍ਰੋਮੋ ਰਿਲੀਜ਼, ਸੈਫ ਨੂੰ ਹੈ ਜੀਵਨਸਾਥੀ ਦੀ ਤਲਾਸ਼

9/24/2017 12:43:43 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਫਿਲਮ 'ਸ਼ੈੱਫ' ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਸੈਫ ਅਲੀ ਖਾਨ ਇਸ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਪ੍ਰੋਮੋ 'ਚ ਸੈਫ ਆਪਣੇ ਲਈ ਇਕ ਜੀਵਨਸਾਥੀ ਦੀ ਤਲਾਸ਼ ਕਰਦੇ ਨਜਰ ਆ ਰਹੇ ਹਨ। ਪ੍ਰੋਮੋ 'ਚ ਦਿਖਾਇਆ ਗਿਆ  ਹੈ ਕਿ ਸੈਫ ਅਲੀ ਖਾਨ ਅਜਿਹੇ ਜੀਵਨਸਾਥੀ ਦੀ ਤਲਾਸ਼ 'ਚ ਹਨ ਜਿਸ ਨਾਲ ਪਹਿਲਾ ਉਨ੍ਹਾਂ ਨੂੰ ਪਿਆਰ ਹੋਵੇ ਅਤੇ ਉਸਨੂੰ ਸਮਝਨ ਲਈ ਥੋੜਾ ਸਮਾਂ ਮਿਲ ਜਾਵੇ ਜਿਸ ਤੋਂ ਬਾਅਦ ਉਨ੍ਹਾਂ ਦਾ ਦੋਸਤ ਉਸਨੂੰ ਸੋਸ਼ਲ ਮੀਡੀਆ 'ਤੇ ਪਾਰਟਨਰ ਲੱਭਣ ਦੀ ਸਲਾਹ ਦਿੰਦਾ ਹੈ।


ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਸੈਫ ਤਲਾਕਸ਼ੁਦਾ ਹਨ ਜੋ ਕਿ ਭਾਰਤ 'ਚ ਇਕ ਸ਼ੈੱਫ ਦੀ ਨੋਕਰੀ ਕਰਦੇ ਹਨ। ਆਪਣੇ ਬੇਟੇ ਦੇ ਕਹਿਣ 'ਤੇ ਸੈਫ ਕੋਚੀਨ ਜਾ ਕੇ ਆਪਣਾ ਰੈਸਟੋਰੈਂਟ ਖੋਲ੍ਹਣ ਦਾ ਸੋਚਦੇ ਹਨ। ਇਸ ਫਿਲਮ 'ਚ ਸੈਫ ਨਾਲ ਦੱਖਣੀ ਅਦਾਕਾਰਾ ਪਦਮਪ੍ਰਿਯਾ ਨਜ਼ਰ ਆਵੇਗੀ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News