B'Day: 12 ਸਾਲ ਵੱਡੀ ਇਸ ਅਭਿਨੇਤਰੀ ਨਾਲ ਹੋਇਆ ਸੀ ਸੈਫ ਅਲੀ ਖਾਨ ਨੂੰ ਪਿਆਰ
8/16/2019 11:05:50 AM
ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦਾ ਜਨਮ 16 ਅਗਸਤ 1970 ਨੂੰ ਮੁੰਬਈ 'ਚ ਹੋਇਆ। ਆਪਣੇ ਅੰਦਾਜ਼ ਅਤੇ ਲੁਕਸ ਲਈ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਐਕਟਰ ਸੈਫ ਅਲੀ ਖਾਨ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਖੂਬ ਸੁੱਰਖੀਆਂ 'ਚ ਰਹੇ। ਉਨ੍ਹਾਂ ਨੇ ਅਮ੍ਰਿਤਾ ਸਿੰਘ ਨਾਲ ਵਿਆਹ ਕੀਤਾ, ਜੋ ਉਨ੍ਹਾਂ ਤੋਂ ਉਮਰ 'ਚ 12 ਸਾਲ ਵੱਡੀ ਸੀ ਪਰ ਇਹ ਵਿਆਹ ਜ਼ਿਆਦਾ ਦਿਨ ਤਕ ਨਾ ਚੱਲ ਸਕਿਆ। ਅੱਜ ਅਸੀਂ ਤੁਹਾਨੂੰ ਸੈਫ ਦੇ ਬਰਥਡੇ 'ਤੇ ਦੱਸ ਰਹੇ ਹਨ ਉਨ੍ਹਾਂ ਦੇ ਅਤੇ ਅਮ੍ਰਿਤਾ ਦੇ ਰਿਸ਼ਤੇ ਦੀਆਂ ਕੁਝ ਖਾਸ ਗੱਲਾਂ।
ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਨੇ ਸਾਲ 1991 'ਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਲੱਗਭੱਗ 13 ਸਾਲ ਚਲਿਆ ਅਤੇ ਬਾਅਦ 'ਚ ਦੋਵੇਂ ਵੱਖ ਹੋ ਗਏ। ਦੋਵਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਅਮ੍ਰਿਤਾ ਸਿੰਘ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਚੁੱਕੀ ਸੀ ਅਤੇ ਆਪਣੇ ਕਰੀਅਰ ਦੀਆਂ ਉਚਾਈਆਂ 'ਤੇ ਸੀ। ਜਦ ਕਿ ਸੈਫ ਉਸ ਸਮੇਂ ਸਟਰਗਲ ਕਰ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਇਕ ਫਿਲਮ ਦੇ ਸੈੱਟ 'ਤੇ ਹੋਈ ਸੀ ਅਤੇ ਸੈਫ ਅਮ੍ਰਿਤਾ ਨੂੰ ਪਸੰਦ ਕਰਨ ਲੱਗੇ ਸਨ। ਉਸ ਸਮੇਂ ਸੈਫ ਦੀ ਉਮਰ 21 ਸਾਲ ਸੀ, ਜਦ ਕਿ ਅਮ੍ਰਿਤਾ ਸਿੰਘ 33 ਸਾਲ ਦੀ ਸੀ। ਅਮ੍ਰਿਤਾ ਨਾਲ ਪਹਿਲੀ ਵਾਰ ਮਿਲਣ ਤੋਂ ਬਾਅਦ ਹੀ ਸੈਫ ਉਨ੍ਹਾਂ ਨੂੰ ਪਸੰਦ ਕਰਨ ਲੱਗੇ ਸਨ ਅਤੇ ਇਸ ਲਈ ਉਨ੍ਹਾਂ ਨੇ ਅਮ੍ਰਿਤਾ ਨਾਲ ਮਿਲਣ ਦੇ ਕੁਝ ਦਿਨ ਬਾਅਦ ਉਨ੍ਹਾ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਉਹ ਉਨ੍ਹਾਂ ਨਾਲ ਡਿਨਰ 'ਤੇ ਚਲੇਗੀ? ਅਮ੍ਰਿਤਾ ਨੇ ਬਹੁਤ ਪਿਆਰ ਨਾਲ ਨਾ ਕਰਦੇ ਹੋਏ ਕਿਹਾ ਕਿ ਉਹ ਡਿਨਰ 'ਤੇ ਬਾਹਰ ਨਹੀਂ ਜਾਂਦੀ ਪਰ ਡਿਨਰ ਲਈ ਉਹ ਅਮ੍ਰਿਤਾ ਦੇ ਘਰ ਆ ਸਕਦੇ ਹਨ।
ਕਿਹਾ ਜਾਂਦਾ ਹੈ ਕਿ ਉਸ ਰਾਤ ਸੈਫ ਨੇ ਅਮ੍ਰਿਤਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ ਅਤੇ ਅਮ੍ਰਿਤਾ ਨੇ ਵੀ ਖੁਸ਼ੀ-ਖੁਸ਼ੀ ਸੈਫ ਨੂੰ ਹਾਂ ਕਹਿ ਦਿੱਤਾ ਸੀ ਪਰ ਉਨ੍ਹਾਂ ਦੀ ਵਿਆਹ ਆਸਾਨ ਨਹੀਂ ਸੀ। ਅਮ੍ਰਿਤਾ ਸੈਫ ਤੋਂ ਉਮਰ 'ਚ 12 ਸਾਲ ਵੱਡੀ ਸੀ ਅਤੇ ਇਸ ਕਾਰਨ ਸੈਫ ਦੇ ਮਾਤਾ-ਪਿਤਾ ਦੋਵਾਂ ਦੇ ਵਿਆਹ ਦੇ ਸਖਤ ਖਿਲਾਫ ਸਨ।
ਦੋਵੇਂ ਵਿਆਹ ਕਰਨ ਦਾ ਫੈਸਲਾ ਕਰ ਚੁੱਕੇ ਸਨ, ਇਸ ਲਈ 1991 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਅਮ੍ਰਿਤਾ ਨੇ ਆਪਣੇ ਕਰੀਅਰ ਭੁੱਲ ਕੇ ਆਪਣੇ ਪਰਵਾਰ 'ਤੇ ਧਿਆਨ ਦਿੱਤਾ। ਦੋਵਾਂ ਦੇ ਦੋ ਬੱਚੇ ਹੋਏ ਧੀ ਸਾਰਾ ਖਾਨ ਅਤੇ ਪੁੱਤਰ ਇਬਰਾਹਮ ਅਲੀ ਖਾਨ ਪਰ ਸੈਫ ਅਤੇ ਅਮ੍ਰਿਤਾ ਦਾ ਵਿਆਹ ਲੰਬੇ ਸਮੇਂ ਤੱਕ ਨਾ ਚੱਲ ਸਕਿਆ।
ਸਾਲ 2004 'ਚ ਸੈਫ ਅਤੇ ਅਮ੍ਰਿਤਾ ਵੱਖ ਹੋ ਗਏ। ਇਸ ਤੋਂ ਬਾਅਦ ਸਾਲ 2007 'ਚ ਸੈਫ ਨੇ ਅਦਾਕਾਰਾ ਕਰੀਨਾ ਕਪੂਰ ਨੂੰ ਡੇਟ ਕਰਨਾ ਸ਼ੁਰੂ ਕੀਤਾ। ਦੋਵਾਂ ਨੇ ਇਕ- ਦੂਜੇ ਨੂੰ ਲੱਗਭਗ 5 ਸਾਲ ਤੱਕ ਡੇਟ ਕਰਨ ਤੋਂ ਬਾਅਦ ਸਾਲ 2012 'ਚ ਵਿਆਹ ਕਰਵਾ ਲਿਆ। ਸਾਲ 2016 'ਚ ਕਰੀਨਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਤੈਮੂਰ ਅਲੀ ਖਾਨ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ