ਸੈਫ ਨੇ ਖੁਦ ਤੋਂ 12 ਸਾਲ ਵੱਡੀ ਅੰਮ੍ਰਿਤਾ ਨਾਲ ਕੀਤਾ ਸੀ ਵਿਆਹ, ਉਸ ਸਮੇਂ 11 ਸਾਲ ਦੀ ਸੀ ਬੇਬੋ

Thursday, August 16, 2018 5:18 PM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਨੇ ਆਪਣੇ ਬਚਪਨ 'ਚ ਉਹੀ ਸ਼ੋਹਰਤ ਪ੍ਰਾਪਤ ਕੀਤੀ ਸੀ, ਜੋ ਅੱਜ ਉਨ੍ਹਾਂ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਮਿਲ ਰਹੀ ਹੈ। ਸੈਫ ਉਸ ਸਮੇਂ ਦੇ ਕ੍ਰਿਕਟ ਸਟਾਰ ਮੰਸੂਰ ਅਲੀ ਖਾਨ ਪਟੌਦੀ ਦੇ ਬੇਟੇ ਹਨ। ਸੈਫ 16 ਅਗਸਤ 1970 ਨੂੰ ਜਨਮੇ ਸਨ। ਉਹ 47ਵਾਂ ਜਨਮਦਿਨ ਮਨਾ ਰਹੇ ਹਨ।

PunjabKesari

ਸੈਫ ਨੇ 1991 'ਚ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ। ਉਸ ਸਮੇਂ ਸੈਫ 21 ਸਾਲ ਦੇ ਸਨ ਅਤੇ ਅੰਮ੍ਰਿਤਾ 33 ਸਾਲ ਦੀ। ਦੋਹਾਂ ਦੀ ਉਮਰ 'ਚ 12 ਸਾਲ ਦਾ ਅੰਤਰ ਸੀ। ਸੈਫ ਅਤੇ ਅੰਮ੍ਰਿਤਾ ਦੀ ਪਹਿਲੀ ਮੁਲਾਕਾਤ 1992 'ਚ ਹੋਈ ਸੀ। ਉਸ ਸਮੇਂ ਅੰਮ੍ਰਿਤਾ ਬਾਲੀਵੁੱਡ 'ਚ ਸਥਾਪਿਤ ਅਭਿਨੇਤਰੀ ਸੀ। ਦੂਜੇ ਪਾਸੇ 'ਬੇਖੂਦੀ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ।

PunjabKesari

'ਬੇਖੂਦੀ' ਫਿਲਮ ਨੂੰ ਰਾਹੁਲ ਰਵੈਲ ਡਾਇਰੈਕਟ ਕਰ ਰਹੇ ਸਨ। ਰਾਹੁਲ ਅੰਮ੍ਰਿਤਾ ਸਿੰਘ ਦੇ ਕਰੀਬ ਦੋਸਤ ਦੱਸੇ ਜਾਂਦੇ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਸਨ ਕਿ 'ਬੇਖੂਦੀ' ਫਿਲਮ ਦੀ ਸਟਾਰ ਕਾਸਟ ਨਾਲ ਅੰਮ੍ਰਿਤਾ ਸਿੰਘ ਦਾ ਫੋਟੋਸ਼ੂਟ ਹੋਵੇ। ਇਸ ਫੋਟੋਸ਼ੂਟ ਦੌਰਾਨ ਹੀ ਅੰਮ੍ਰਿਤਾ ਅਤੇ ਸੈਫ ਦੀ ਪਹਿਲੀ ਮੁਲਾਕਾਤ ਹੋਈ।

PunjabKesari

ਇਸ ਫੋਟੋਸ਼ੂਟ ਦੌਰਾਨ ਸੈਫ ਅਤੇ ਅੰਮ੍ਰਿਤਾ ਦੇ ਮੋਢੇ 'ਤੇ ਹੱਥ ਰੱਖ ਕੇ ਇਕ ਫੋਟੋਸ਼ੂਟ ਕਰਵਾਇਆ ਸੀ। ਇਸ ਦੌਰਾਨ ਦੋਵੇਂ ਇਕ-ਦੂਜੇ ਵੱਲ ਆਕਰਸ਼ਿਤ ਹੋ ਗਏ, ਜਿਸ ਨੂੰ ਪਹਿਲੀ ਨਜ਼ਰ ਦਾ ਪਿਆਰ ਵੀ ਕਿਹਾ ਜਾ ਸਕਦਾ ਹੈ। ਸੈਫ ਨੇ ਅੰਮ੍ਰਿਤਾ ਨੂੰ ਫੋਨ 'ਤੇ ਉਨ੍ਹਾਂ ਨਾਲ ਡਿਨਰ 'ਤੇ ਚੱਲਣ ਲਈ ਕਿਹਾ। ਇਹ ਸੁਣ ਕੇ ਅੰਮ੍ਰਿਤਾ ਨੇ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੂੰ ਘਰ 'ਚ ਇਕੱਠੇ ਖਾਣਾ ਖਾਣ ਲਈ ਕਿਹਾ।

PunjabKesari

ਦੱਸਿਆ ਜਾਂਦਾ ਹੈ ਕਿ ਜਦੋਂ ਅੰਮ੍ਰਿਤਾ ਦੇ ਘਰ ਸੈਫ ਪਹੁੰਚੇ ਤਾਂ ਅੰਮ੍ਰਿਤਾ ਨੇ ਕੋਈ ਮੇਕਅੱਪ ਨਹੀਂ ਕੀਤਾ ਸੀ। ਅੰਮ੍ਰਿਤਾ ਨੂੰ ਅਜਿਹਾ ਦੇਖ ਕੇ ਸੈਫ ਉਨ੍ਹਾਂ ਵੱਲ ਹੋਰ ਆਕਰਸ਼ਿਤ ਹੋ ਗਏ। ਸੈਫ ਨੂੰ ਇਹ ਵੀ ਲੱਗਾ ਕਿ ਮੇਰੇ ਘਰ ਆਉਣ 'ਤੇ ਅੰਮ੍ਰਿਤਾ ਨੇ ਨਾ ਤਾਂ ਮੇਕਅੱਪ ਕੀਤਾ ਅਤੇ ਨਾ ਹੀ ਤਿਆਰ ਹੋਈ। ਲੰਬੇ ਸਮੇਂ ਤੱਕ ਡੇਟਿੰਗ ਤੋਂ ਬਾਅਦ ਅੰਮ੍ਰਿਤਾ ਅਤੇ ਸੈਫ ਨੇ 1991 'ਚ ਵਿਆਹ ਕਰ ਲਿਆ।

PunjabKesari

ਉਸ ਸਮੇਂ ਕਰੀਨਾ ਕਪੂਰ 11 ਸਾਲ ਦੀ ਸੀ। ਅੰਮ੍ਰਿਤਾ ਅਤੇ ਸੈਫ ਦਾ ਰਿਸ਼ਤਾ 13 ਸਾਲ ਚੱਲਿਆ। ਦੋਵੇਂ 2004 'ਚ ਵੱਖ ਹੋ ਗਏ। ਬਾਅਦ 'ਚ ਸੈਫ ਨੇ 2012 'ਚ ਕਰੀਨਾ ਕਪੂਰ ਨਾਲ ਵਿਆਹ ਕੀਤਾ। ਸੈਫ ਦੀ ਅੰਮ੍ਰਿਤਾ ਤੋਂ ਇਕ ਬੇਟੀ ਅਤੇ ਇਕ ਬੇਟਾ ਹੈ, ਜਿਨ੍ਹਾਂ ਦਾ ਨਾਂ ਸਾਰਾ ਅਲੀ ਖਾਨ ਅਤੇ ਇਬ੍ਰਾਹਿਮ ਅਲੀ ਖਾਨ ਹੈ। ਜ਼ਿਕਰਯੋਗ ਹੈ ਕਿ ਸਾਰਾ ਬਹੁਤ ਜਲਦ ਹੀ 'ਕੇਦਾਰਨਾਥ' ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ।

PunjabKesari  


Edited By

Chanda Verma

Chanda Verma is news editor at Jagbani

Read More