ਜਦੋਂ ਸੈਫ 10 ਸਾਲ ਛੋਟੀ ਕਰੀਨਾ ਦੇ ਪਿਆਰ ''ਚ ਬੱਝੇ, ਤਾਂ ਬੇਬੋ ਨੇ ਵਿਆਹ ਕਰਵਾਉਣ ਰੱਖੀ ਸੀ ਅਜਿਹੀ ਸ਼ਰਤ
8/16/2017 9:56:51 AM
ਮੁੰਬਈ— ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ ਤੋਂ ਇਲਾਵਾ ਸੈਫ ਦਾ ਨਾਂ ਉਨ੍ਹਾਂ ਦੇ ਖਾਨਦਾਨ ਕਾਰਨ ਕਾਫੀ ਮਸ਼ਹੂਰ ਹੈ। ਸੈਫ ਨੇ ਸਾਲ 2012 'ਚ ਆਪਣੇ ਨਾਲੋਂ 10 ਸਾਲ ਛੋਟੀ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਸੀ। ਕਰੀਨਾ ਤੇ ਸੈਫ ਦੀ ਜੋੜੀ ਬਾਲੀਵੁੱਡ 'ਚ ਸੁਪਰਹਿੱਟ ਜੋੜੀਆਂ 'ਚੋਂ ਇਕ ਹੈ।
ਫਿਲਮ 'ਟਸ਼ਨ' ਨਾਲ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਇਸ ਤੋਂ ਬਾਅਦ ਫਿਲਮ 'ਕੁਰਬਾਂ' 'ਚ ਵੀ ਦੋਵਾਂ ਦਾ ਜ਼ਬਰਦਸਤ ਰੋਮਾਂਸ ਦੇਖਣ ਨੂੰ ਮਿਲਿਆ ਸੀ। ਇਕ ਇੰਟਰਵਿਊ ਦੌਰਾਨ ਕਰੀਨਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੈਫ ਨੂੰ ਆਪਣਾ ਲਾਈਫ ਪਾਰਟਨਰ ਕਿਉਂ ਚੁਣਿਆ ਸੀ। ਉਨ੍ਹਾਂ ਨੇ ਕਿਹਾ, ''ਮੈਂ ਇਕ ਸੈਲਫ ਡਿਪੇਂਡੇਟ ਮਹਿਲਾ ਵਾਂਗ ਰਹਿਣਾ ਚਾਹੁੰਦੀ ਹਾਂ। ਮੈਂ ਵਿਆਹ ਤੋਂ ਬਾਅਦ ਵੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹਾਂ।
ਮੈਂ ਇਕ ਪਤਨੀ ਬਣਾਂਗੀ ਫਿਰ ਇਕ ਮਾਂ ਪਰ ਇਸ ਨਾਲ ਮੇਰੇ ਫਿਲਮੀ ਕਰੀਅਰ 'ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ।'' ਕਰੀਨਾ ਨੇ ਅੱਗੇ ਕਿਹਾ, ''ਉਹ ਜ਼ਿੰਦਗੀ ਭਰ ਪੈਸੇ ਕਮਾਉਣਾ ਚਾਹੁੰਦੀ ਹੈ।
ਸੈਫ ਅਲੀ ਖਾਨ ਦੇ ਸਾਹਮਣੇ ਉਨ੍ਹਾਂ ਨੇ ਇਹੀ ਸ਼ਰਤ ਰੱਖੀ ਤੇ ਜਦੋਂ ਛੋਟੇ ਨਵਾਬ ਨੇ ਹਾਂ ਕਰ ਦਿੱਤੀ ਤਾਂ ਕਰੀਨਾ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ।''
ਸੈਫ ਵੀ ਕਰੀਨਾ ਦੀਆਂ ਇੰਨਾ ਅਦਾਵਾਂ ਤੇ ਬੇਬਾਕੀ 'ਤੇ ਮਰਿਆ ਸੀ। ਲੰਬੇ ਅਫੇਅਰ ਤੋਂ ਬਾਅਦ ਦੋਵਾਂ ਨੇ 16 ਅਕਤੂਬਰ 2012 ਨੂੰ ਵਿਆਹ ਕਰਵਾ ਲਿਆ ਸੀ। ਹੁਣ ਤਾਂ ਕਰੀਨਾ ਇਕ ਬੱਚੇ ਦੀ ਮਾਂ ਵੀ ਬਣ ਚੁੱਕੀ ਹੈ।
ਬੇਟੇ ਤੈਮੂਰ ਨਾਲ ਉਹ ਆਪਣੀ ਜ਼ਿੰਦਗੀ ਇੰਜੁਆਏ ਕਰ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ