''ਪਦਮਸ਼੍ਰੀ ਐਵਾਰਡ'' ਵਾਪਸ ਕਰਨਾ ਚਾਹੁੰਦੇ ਸੈਫ ਅਲੀ ਖਾਨ, ਵਜ੍ਹਾ ਹੈ ਹੈਰਾਨੀਜਨਕ

Wednesday, May 15, 2019 10:47 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੇ ਇਕ ਸ਼ੋਅ ਦੌਰਾਨ ਵੱਡਾ ਬਿਆਨ ਦਿੱਤਾ ਹੈ, ਜਿਸ ਦੇ ਹਰ ਪਾਸੇ ਚਰਚੇ ਹੋ ਰਹੇ ਹਨ। ਦਰਅਸਲ ਸੈਫ ਅਲੀ ਖਾਨ ਦਾ ਕਹਿਣਾ ਹੈ ਕਿ ''ਮੈਂ ਪਦਮਸ਼੍ਰੀ ਐਵਾਰਡ ਵਾਪਸ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਇਸ ਐਵਾਰਡ ਦੇ ਕਾਬਿਲ ਨਹੀਂ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੇਰੇ ਤੋਂ ਕਿਤੇ ਕਾਬਿਲ ਇਸ ਇੰਡਸਟਰੀ 'ਚ ਹੋਰ ਲੋਕ ਹਨ।''

PunjabKesari
ਦਰਅਸਲ ਸੈਫ ਅਲੀ ਖਾਨ 'ਤੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਸੇ ਨੇ ਕੁਮੈਂਟ ਕੀਤਾ ਸੀ ਕਿ ''ਸੈਫ ਅਲੀ ਖਾਨ ਲੋਕਾਂ ਨੂੰ ਠੱਗਦੇ ਹਨ ਤੇ ਉਸ ਨੇ ਪਦਮਸ਼੍ਰੀ ਐਵਾਰਡ ਖਰੀਦਿਆ ਹੈ ਤੇ ਉਹ ਇਸ ਦੇ ਕਾਬਿਲ ਨਹੀਂ ਹੈ।'' ਹਾਲਾਂਕਿ ਇਸ ਕੁਮੈਂਟ ਦੇ ਜਵਾਬ 'ਚ ਸੈਫ ਅਲੀ ਖਾਨ ਨੇ ਕਿਹਾ ਸੀ ਕਿ ਇਸ ਕੁਮੈਂਟ ਦੀਆਂ ਦੋ ਗੱਲਾਂ ਗਲਤ ਹਨ ਪਹਿਲੀ ਇਹ ਕਿ ਮੈਂ ਕਦੇ ਵੀ ਕਿਸੇ ਨੂੰ ਠੱਗਿਆ ਨਹੀਂ ਤੇ ਦੂਜੀ ਗੱਲ ਇਹ ਗਲਤ ਹੈ ਕਿ ਮੈਂ ਪਦਮਸ਼੍ਰੀ ਐਵਾਰਡ ਖਰੀਦਿਆ ਹੈ।

PunjabKesari

ਸੈਫ ਨੇ ਇਸ ਦੇ ਜਵਾਬ 'ਚ ਕਿਹਾ ਹੈ ਕਿ ਪਦਮਸ਼੍ਰੀ ਸਰਕਾਰ ਨੇ ਮੈਨੂੰ ਦਿੱਤਾ ਹੈ ਤੇ ਮੇਰੀ ਇਨ੍ਹੀਂ ਔਕਾਤ ਨਹੀਂ ਕਿ ਮੈਂ ਸਰਕਾਰ ਨੂੰ ਖਰੀਦ ਸਕਾਂ। ਬਸ ਇਸ ਕੁਮੈਂਟ 'ਚ ਇਕ ਗੱਲ ਸਹੀ ਹੈ ਕਿ ਮੈਂ ਇਸ ਐਵਾਰਡ ਦੇ ਕਾਬਿਲ ਨਹੀਂ ਹਾਂ ਕਿਉਂਕਿ ਇਸ ਦੁਨੀਆਂ 'ਚ ਮੇਰੇ ਤੋਂ ਕਾਬਿਲ ਬਹੁਤ ਲੋਕ ਹਨ, ਜਿਹੜੇ ਇਸ ਐਵਾਰਡ ਦੇ ਹੱਕਦਾਰ ਹਨ।

PunjabKesari


Edited By

Sunita

Sunita is news editor at Jagbani

Read More