ਸਰਤਾਜ ਬਣੇ ਸੈਫ ਅਲੀ ਖਾਨ, ਤਸਵੀਰਾਂ ਵਾਇਰਲ

Friday, December 7, 2018 4:21 PM

ਮੁੰਬਈ(ਬਿਊਰੋ) : ਕੁਝ ਸਮਾਂ ਪਹਿਲਾਂ ਸੈਫ ਅਲੀ ਖਾਨ ਤੇ ਨਵਾਜ਼ੂਦੀਨ ਸਿਦੀਕੀ ਦੀ ਜੋੜੀ ਵੈੱਬ ਸੀਰੀਜ਼ 'ਸੈਕਰੇਡ ਗੇਮਸ' 'ਚ ਨਜ਼ਰ ਆਈ ਸੀ। ਔਡੀਅੰਸ ਵਲੋਂ ਮਿਲੇ ਚੰਗੇ ਪਿਆਰ ਤੋਂ ਬਾਅਦ ਇਸ ਸੀਰੀਜ਼ ਦਾ ਅਗਲਾ ਪਾਰਟ ਜਲਦ ਹੀ ਸਾਹਮਣੇ ਆਵੇਗਾ।

PunjabKesari

ਇਸ ਦੀ ਸ਼ੂਟਿੰਗ ਸੈਫ ਨੇ ਸ਼ੁਰੂ ਕਰ ਦਿੱਤੀ ਹੈ। ਇਸ ਸੀਰੀਜ਼ 'ਚ ਸੈਫ ਪੁਲਸ ਅਫਸਰ ਸਰਤਾਜ ਸਿੰਘ ਦੇ ਕਿਰਦਾਰ 'ਚ ਨਜ਼ਰ ਆਏ ਸਨ।

PunjabKesari

ਇਸ ਦੀ ਸ਼ੂਟਿੰਗ ਉਹ ਮੁੰਬਈ 'ਚ ਕਰ ਰਹੇ ਹਨ। ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਸੈਫ ਅਲੀ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਈਆਂ ਹਨ।

PunjabKesari
ਦੱਸ ਦੇਈਏ ਕਿ ਸੀਰੀਜ਼ ਦੇ ਸੀਕੁਅਲ 'ਚ ਵੀ ਇਹੀ ਸਟਾਰਸ ਨਜ਼ਰ ਆਉਣਗੇ। ਪਹਿਲੀ ਸੀਰੀਜ਼ 'ਚ ਨਵਾਜ਼ੂਦੀਨ ਨੇ ਗੈਂਗਸਟਰ ਗਣੇਸ਼ ਗਾਇਤੋਂਡੇ ਦਾ ਕਿਰਦਾਰ ਨਿਭਾਇਆ ਸੀ। ਸੀਰੀਜ਼ ਦੇ ਦੂਜੇ ਭਾਗ 'ਚ ਮਰਾਠੀ ਅਦਾਕਾਰਾ ਅੰਮ੍ਰਿਤਾ ਸੁਭਾਸ਼ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ।


Edited By

Sunita

Sunita is news editor at Jagbani

Read More