ਇਸ ਮਸ਼ਹੂਰ ਫਿਲਮਕਾਰ ਲਈ ਵਿਦਿਆ ਭਾਰਤੀ ਨੇ ਬਦਲਿਆ ਸੀ ਧਰਮ, ਜਾਣੋ ਪੂਰੀ ਖਬਰ

2/18/2018 10:09:08 AM

ਮੁੰਬਈ(ਬਿਊਰੋ)— ਸਾਜਿਦ ਨਡਿਆਡਵਾਲਾ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਪ੍ਰੋਡਿਊਸਰ ਹਨ। ਉਨ੍ਹਾਂ ਨੇ ਜ਼ਿਆਦਾਤਰ ਫਿਲਮਾਂ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨਾਲ ਕੀਤੀਆਂ। 'ਜੁੜਵਾਂ', 'ਹੇ ਬੇਬੀ', 'ਰੰਗੂਨ', 'ਫੈਂਟਮ','ਤਮਾਸ਼ਾ','ਹੀਰੋਪੰਤੀ' ਅਤੇ 'ਮੁਜਸੇ ਸ਼ਾਦੀ ਕਰੋਗੀ' ਵਰਗੀਆਂ ਫਿਲਮਾਂ ਬਣਾਉਣ ਵਾਲੇ ਸਾਜਿਦ ਨਾਡਿਆਵਾਲਾ ਦਾ ਜਨਮ 18 ਫਰਵਰੀ 1966 ਨੂੰ ਹੋਇਆ ਸੀ। ਸਾਜਿਦ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਕਿੱਸਾ ਦੱਸਣ ਵਾਲੇ ਹਾਂ।
PunjabKesari
1992 'ਚ ਸਾਜਿਦ ਨਡਿਆਡਵਾਲਾ ਨੇ ਚੋਰੀ ਨਾਲ ਫਿਲਮ ਅਦਾਕਾਰਾ ਦਿਵਿਆ ਭਾਰਤੀ ਨਾਲ ਵਿਆਹ ਕਰ ਲਿਆ ਸੀ। ਇਸ ਵਿਆਹ ਦੇ ਇਕਲੌਤੇ ਗਵਾਹ ਗੋਵਿੰਦਾ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦਿਵਿਆ ਦੀ ਰਹੱਸਮਈ ਤਰੀਕੇ ਨਾਲ ਇਕ ਅਪਾਰਟਮੈਂਟ ਤੋਂ ਡਿੱਗ ਕੇ ਮੌਤ ਹੋ ਗਈ ਸੀ। ਜਿਸ ਦੀ ਵਜ੍ਹਾ ਅੱਜ ਵੀ ਕਈ ਲੋਕਾਂ ਲਈ ਪਹੇਲੀ ਬਣੀ ਹੋਈ ਹੈ।
PunjabKesari
ਸਿਰਫ 16 ਸਾਲ ਦੀ ਉਮਰ ਵਿਚ ਸਾਜਿਦ ਨਡਿਆਡਵਾਲਾ ਨਾਲ ਦਿਵਿਆ ਭਾਰਤੀ ਦੀ ਪਹਿਲੀ ਮੁਲਾਕਾਤ ਹੋਈ ਸੀ। 1990 ਵਿਚ ਜਦੋਂ ਫਿਲਮਸਿਟੀ 'ਚ ਗੋਵਿੰਦਾ ਅਤੇ ਦਿਵਿਆ ਫਿਲਮ 'ਸ਼ੋਲਾ ਓਰ ਸ਼ਬਨਮ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਸਾਜਿਦ ਆਪਣੇ ਦੋਸਤ ਗੋਵਿੰਦਾ ਨਾਲ ਮਿਲਣ ਸੈੱਟ 'ਤੇ ਗਏ ਸਨ। ਗੋਵਿੰਦਾ ਨੇ ਹੀ ਦੋਵਾਂ ਨੂੰ ਪਹਿਲੀ ਵਾਰ ਮਿਲਵਾਇਆ ਸੀ। ਫਿਰ ਦੇਖਦੇ ਹੀ ਦੇਖਦੇ ਰੋਜ਼ਾਨਾ ਸਾਜਿਦ ਸੈੱਟ 'ਤੇ ਆਉਣ ਲੱਗੇ ਅਤੇ ਇਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ। ਇਕ ਇੰਟਰਵਿਓ 'ਚ ਸਾਜਿਦ ਨੇ ਦੱਸਿਆ ਸੀ,''15 ਜਨਵਰੀ 1992 ਨੂੰ ਦਿਵਿਆ ਨੇ ਵਿਆਹ ਕਰਨ ਦੀ ਮੰਗ ਕੀਤੀ। ਇਸ ਦੇ ਅਗਲੇ ਹੀ ਦਿਨ ਉਹ ਆਪਣਾ ਨਾਮ ਦੂੱਜੇ ਕੋ- ਸਟਾਰ ਨਾਲ ਲਿੰਕ ਕੀਤੇ ਜਾਣ 'ਤੇ ਬਹੁਤ ਪ੍ਰੇਸ਼ਾਨ ਸੀ। ਇਨ੍ਹਾਂ ਸਾਰੀਆਂ ਅਫਵਾਹਾਂ ਦਾ ਮੂੰਹਤੋੜ ਜਵਾਬ ਦੇਣ ਲਈ ਉਹ ਵਿਆਹ ਕਰਨਾ ਚਾਹੁੰਦੀ ਸੀ।''
PunjabKesari
20 ਮਈ, 1992 ਨੂੰ ਹੇਅਰ ਡਰੈਸਰ ਸੰਧਿਆ ਅਤੇ ਉਨ੍ਹਾਂ ਦੇ ਪਤੀ ਦੀ ਹਾਜ਼ਰੀ 'ਚ ਦਿਵਿਆ-ਸਾਜਿਦ ਦਾ ਵਿਆਹ ਹੋਇਆ। ਦਿਵਿਆ ਨੇ ਇਸਲਾਮ ਕਬੂਲਿਆ ਅਤੇ ਆਪਣਾ ਨਾਮ ਬਦਲ ਕੇ ਸਨਾ ਰੱਖਿਆ। ਸਾਜਿਦ ਨੇ ਇਕ ਇੰਟਰਵਿਓ 'ਚ ਦੱਸਿਆ ਸੀ,''ਅਸੀਂ ਵਿਆਹ ਦੀ ਗੱਲ ਲੁਕਾਈ ਰੱਖੀ, ਕਿਉਂਕਿ ਦਿਵਿਆ ਦਾ ਕਰਿਅਰ ਦਾਅ 'ਤੇ ਲੱਗਾ ਸੀ। ਇਹ ਗੱਲ ਬਾਹਰ ਨਿਕਲਦੀ ਤਾਂ ਪ੍ਰੋਡਿਊਸਰ ਡਰ ਜਾਂਦੇ। ਦਿਵਿਆ ਹਮੇਸ਼ਾ ਤੋਂ ਆਪਣੇ ਵਿਆਹ ਦੀ ਗੱਲ ਸਾਰਿਆ ਨੂੰ ਦੱਸਣਾ ਚਾਹੁੰਦੀ ਸੀ ਪਰ ਮੈਂ ਉਨ੍ਹਾਂ ਨੂੰ ਵਾਰ-ਵਾਰ ਮਨਾ ਕੀਤਾ।
PunjabKesari
1993 ਵਿਚ ਦਿਵਿਆ ਭਾਰਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਦਾ ਦੌਸ਼ ਸਾਜਿਦ 'ਤੇ ਲੱਗਾ। ਉਨ੍ਹਾਂ 'ਤੇ ਕੇਸ ਕਰ ਦਿੱਤਾ ਗਿਆ। ਉਨ੍ਹਾਂ ਦੀ ਜਿੰਦਗੀ 'ਚ ਕਈ ਮੁਸ਼ਕਲਾਂ ਆਈਆ ਪਰ ਜਦੋਂ ਉਨ੍ਹਾਂ ਦੀ ਜ਼ਿੰਦਗੀ 'ਚ ਵਰਦਾ ਖਾਨ ਦੀ ਐਂਟਰੀ ਹੋਈ ਤਾਂ ਪੂਰੀ ਜ਼ਿੰਦਗੀ ਬਦਲ ਗਈ ਅਤੇ ਹੁਣ ਦੋਵਾਂ ਦੇ ਵਿਆਹ ਨੂੰ 15 ਸਾਲ ਹੋ ਗਏ ਹਨ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News