ਸਾਜਿਦ ਨਾਡਿਆਡਵਾਲਾ ਨੇ ਅਹਾਨ ਸ਼ੈੱਟੀ ਦੇ ਲਾਂਚ ਨੂੰ ਦਿਖਾਈ ਹਰੀ ਝੰਡੀ!

Thursday, October 11, 2018 4:56 PM

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਬਾਲੀਵੁੱਡ 'ਚ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਜਾਣੇ ਜਾਂਦੇ ਹਨ। ਫਿਲਮ ਨਿਰਮਾਤਾ ਉਭਰਦੇ ਕਲਾਕਾਰਾਂ ਦੀਆਂ ਰਗਾ 'ਚ ਵਹਿਣ ਵਾਲੇ ਅਭਿਨੈ ਨੂੰ ਪਰਖਨਾ ਬਖੂਬੀ ਜਾਣਦੇ ਹਨ। 'ਜੁੜਵਾ 2', 'ਡਿਸ਼ੂਮ', 'ਹਾਊਸਫੁੱਲ 3' ਵਰਗੀਆਂ ਸਫਲ ਫਿਲਮਾਂ ਦਾ ਸਵਾਦ ਚੱਖਣ ਵਾਲੇ ਫਿਲਮ ਨਿਰਮਾਤਾ ਸਾਜਿਦ 'ਹੀਰੋਪੰਤੀ' ਅਤੇ 'ਬਾਗੀ' ਸੀਰੀਜ਼ ਨਾਲ ਟਾਈਗਰ ਸ਼ਰਾਫ ਨਾਲ ਸਫਲਤਾ ਦੀ ਹੈਟ੍ਰਿਕ ਪੂਰੀ ਕਰ ਚੁੱਕੇ ਹਨ। ਸਾਜਿਦ ਨਾਡਿਆਡਵਾਲਾ ਨੇ ਫਿਲਮ 'ਹੀਰੋਪੰਤੀ' ਨਾਲ ਟਾਈਗਰ ਸ਼ਰਾਫ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਸੀ, ਜੋ ਬਾਕਸ ਆਫਿਸ 'ਤੇ ਇਕ ਬਲਾਕਬਸਟਰ ਹਿੱਟ ਸਿੱਧ ਹੋਈ ਸੀ। 90 ਦੇ ਦਹਾਕੇ ਦੇ ਆਰੰਭ 'ਚ ਸੁਨੀਲ ਸ਼ੈੱਟੀ ਨੇ ਨਾਡਿਆਡਵਾਲਾ ਗ੍ਰੈਂਡਸਨ ਨਾਲ ਆਪਣੀ ਪਹਿਲੀ ਫਿਲਮ 'ਵਕਤ ਹਮਾਰਾ ਹੈ' ਸਾਈਨ ਕੀਤੀ ਸੀ, ਜਿਸ ਨੇ ਉਨ੍ਹਾਂ ਨੂੰ ਰਾਤੋਂ-ਰਾਤ ਇਕ ਸੁਪਰਸਟਾਰ ਬਣਾ ਦਿੱਤਾ ਸੀ ਅਤੇ ਹੁਣ 2 ਦਹਾਕਿਆਂ ਤੋਂ ਬਾਅਦ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਉਸੇ ਬੈਨਰ ਹੇਠ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਸੁਨੀਲ ਕਹਿੰਦੇ ਹਨ, ''ਇਹ ਕੱਲ ਦੀ ਹੀ ਗੱਲ ਲੱਗਦੀ ਹੈ, ਜਦੋਂ ਮੈਂ ਸਾਜਿਦ ਨਾਲ ਆਪਣੀ ਸ਼ੁਰੂਆਤ ਕੀਤੀ ਸੀ।

PunjabKesari

ਉਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਕ ਅਭਿਨੇਤਾ ਦੇ ਰੂਪ 'ਚ ਦੇਖਿਆ ਸੀ ਪਰ ਅੱਜ ਮੇਰੇ ਬੇਟੇ ਨੂੰ ਲਾਂਚ ਕਰਨ ਲਈ ਉਹ ਪਹਿਲਾ ਕੇ ਇਕਲੌਤਾ ਵਿਕਲਪ ਸਨ। ਮੈਂ ਉਨ੍ਹਾਂ ਨੂੰ ਅਤੇ ਸਿਨੇਮਾ ਪ੍ਰਤੀ ਉਨ੍ਹਾਂ ਦੇ ਜਨੂੰਨ ਦਾ ਸਨਮਾਨ ਕਰਦਾ ਹਾਂ।'' ਆਪਣੀ ਇਸ ਨਵੀਂ ਸ਼ੁਰੂਆਤ ਦੇ ਬਾਰੇ 'ਚ ਗੱਲ ਕਰਦੇ ਹੋਏ ਅਹਾਨ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਮੇਰੇ ਕਰੀਅਰ ਦੀ ਸ਼ੁਰੂਆਤ ਅਸਲ 'ਚ ਇਕ ਯਾਤਰਾ ਦੀ ਨਿਰੰਤਰਤਾ ਹੈ, ਜਿਸ ਨੂੰ ਸਾਜਿਦ ਸਰ ਅਤੇ ਮੇਰੇ ਪਿਤਾ ਜੀ ਸਾਂਝਾ ਕਰਦੇ ਹਨ। ਇਹ ਮੈਨੂੰ ਦੁੱਗਣਾ ਜ਼ਿੰਮੇਦਾਰ ਬਣਾਉਂਦਾ ਹੈ ਅਤੇ ਉਨ੍ਹਾਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਮੈਨੂੰ ਤਾਕਤ ਦਿੰਦਾ ਹੈ।'' ਪ੍ਰੋਜੈਕਟਾਂ ਦੌਰਾਨ ਆਪਣੇ ਸਮਝਦਾਰ ਕੌਸ਼ਲ ਲਈ ਪ੍ਰਸਿੱਧ ਸਾਜਿਦ ਨੇ ਕਿਹਾ, ''ਕਿਉਂਕਿ ਮੈਂ ਸੁਨੀਲ ਦੇ ਬੇਟੇ ਨੂੰ ਲਾਂਚ ਕਰ ਰਿਹਾ ਸੀ, ਇਸ ਲਈ ਮੈਨੂੰ ਠੀਕ ਉਸੇ ਤਰ੍ਹਾਂ ਜ਼ਿੰਮੇਦਾਰੀ ਮਹਿਸੂਸ ਹੋਈ, ਜਿਵੇਂ ਮੈਨੂੰ ਆਪਣੇ ਬੇਟੇ ਨੂੰ ਲਾਂਚ ਕਰਨ ਦੇ ਸਮੇਂ ਹੁੰਦੀ। ਅਨੇਕ ਲਿੱਪੀਆਂ 'ਤੇ ਕੰਮ ਕਰਨ ਤੋਂ ਬਾਅਦ ਅਸੀਂ ਅੰਤ : ਆਰ. ਐਕਸ. 100 ਦੇ ਅਧਿਕਾਰ ਖਰੀਦ ਲਏ ਹਨ, ਜਿਨ੍ਹਾਂ ਨੂੰ ਅਸੀਂ ਹੁਣ ਅਹਾਨ ਦੀ ਪਹਿਲੀ ਫਿਲਮ ਲਈ ਅਨੁਕੂਲਿਤ ਕਰ ਰਹੇ ਹਾਂ। ਉਹ ਇਕ ਬਹੁਤ ਮਿਹਨਤੀ ਅਤੇ ਕੇਂਦਰਿਤ ਵਿਅਕਤੀ ਹੈ। ਇਹ ਇਕ ਪੰਥ ਵਿਸ਼ਾ ਹੈ, ਜੋ ਇਕ ਡ੍ਰੀਮ ਡੈਬਿਊ ਲਈ ਆਦਰਸ਼ ਹੈ।'' ਆਰ. ਐਕਸ. 100 ਨਾਲ ਸਾਜਿਦ ਨਾਡਿਆਡਵਾਲਾ ਸਾਲ 2019 'ਚ ਇੰਡਸਟਰੀ ਨੂੰ ਤੋਹਫੇ ਦੇ ਰੂਪ 'ਚ ਇਕ ਹੋਰ ਸਟਾਰ ਦੇਣ ਲਈ ਤਿਆਰ ਹਨ।


Edited By

Chanda Verma

Chanda Verma is news editor at Jagbani

Read More