Pics : ਅੰਡਰਵਰਲਡ ਦੇ ਡਰ ਕਾਰਨ ਰਾਤੋਂ-ਰਾਤ ਬਾਲੀਵੁੱਡ ਛੱਡ ਗਾਇਬ ਹੋ ਗਈ ਸੀ ਇਹ ਅਦਾਕਾਰਾ

Monday, June 19, 2017 3:58 PM

ਮੁੰਬਈ— ਬਾਲੀਵੁੱਡ ਅਤੇ ਅੰਡਰਵਰਡ ਦਾ ਕੁਨੈਕਸ਼ਨ ਕਾਫੀ ਪੁਰਾਣਾ ਹੈ। ਅਭਿਨੇਤਰੀ ਸਾਕਸ਼ੀ ਸ਼ਿਵਾਨੰਦ ਦਾ ਕਰੀਬ ਡੇਢ ਦਹਾਕੇ ਪਹਿਲਾਂ ਬਾਲੀਵੁੱਡ 'ਚ ਬਹੁਤ ਨਾਂ ਸੀ ਪਰ ਬਾਲੀਵੁੱਡ 'ਤੇ ਅੰਡਰਵਰਲਡ ਦੇ ਦਬਦਬੇ ਕਾਰਨ ਸਾਕਸ਼ੀ ਇਨ੍ਹੀ ਜ਼ਿਆਦਾ ਖੋਫ 'ਚ ਆ ਗਈ ਸੀ ਕਿ ਉਹ ਬਾਲੀਵੁੱਡ ਛੱਡ ਕੇ ਰਾਤੋਂ-ਰਾਤ ਗਾਈਬ ਹੋ ਗਈ ਸੀ।

PunjabKesari

ਤੁਹਾਨੂੰ ਦੱਸ ਦਈਏ ਕਿ ਸਾਕਸ਼ੀ ਨੇ ਸਾਲ 1995 'ਚ ਆਈ ਫਿਲਮ 'ਜਨਮ-ਕੁੰਡਲੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਨੇ 'ਪਾਪਾ ਕਹਿਤੇ ਹੈ' (1996) ਸਮੇਤ ਕਈ ਹੋਰ ਫਿਲਮਾਂ 'ਚ ਵੀ ਕੰਮ ਕੀਤਾ ਪਰ ਇਨ੍ਹਾਂ ਫਿਲਮਾਂ ਤੋਂ ਬਾਅਦ ਉਹ ਅੰਡਰਵਰਲਡ ਦੇ ਨਾਂ ਤੋਂ ਇੰਨ੍ਹੀ ਜ਼ਿਆਦਾ ਡਰ ਗਈ ਸੀ ਕਿ ਬਾਲੀਵੁੱਡ ਛੱਡ ਗਈ। ਸਾਕਸ਼ੀ ਹੁਣ ਦੱਖਣ ਦੀਆਂ ਸਫਲ ਅਭਿਨੇਤਰੀਆਂ 'ਚੋਂ ਇਕ ਹੈ।

PunjabKesari

ਸਾਕਸ਼ੀ ਦੇ ਮਨ 'ਚ ਅੰਡਰਵਰਲਡ ਦਾ ਇੰਨ੍ਹਾਂ ਡਰ ਪੈ ਗਿਆ ਕਿ ਉਨ੍ਹਾਂ ਨੇ ਜੋ ਬਾਲੀਵੁੱਡ ਦੀਆਂ ਜੋ ਫਿਲਮਾਂ ਸਾਈਨ ਕੀਤੀਆਂ ਸੀ, ਉਨ੍ਹਾਂ ਫਿਲਮ ਡਾਇਰੈਕਟਰਾਂ ਦਾ ਫੋਨ ਤੱਕ ਚੱਕਣਾ ਬੰਦ ਕਰ ਦਿੱਤਾ ਸੀ।

PunjabKesari

ਉਨ੍ਹਾਂ 'ਚ ਕੁੱਝ ਪ੍ਰੋਡਿਊਸਰ ਤਾਂ ਅਜਿਹੀ ਵੀ ਸੀ ਜਿਨ੍ਹਾਂ ਦਾ ਕਨੈਕਸ਼ਨ ਅੰਡਰਵਰਲਡ ਨਾਲ ਸੀ। ਬਾਰ-ਬਾਰ ਡਾਇਰੈਕਟਰਸ ਅਤੇ ਪ੍ਰੋਡਿਊਸਰ ਦੇ ਫੋਨਾਂ ਦੇ ਕਾਰਨ ਉਹ ਪਰੇਸ਼ਾਨ ਹੋ ਗਈ ਸੀ ਅਤੇ ਉਸ ਨੇ ਆਪਣਾ ਫੋਨ ਨੰਬਰ ਵੀ ਬਦਲ ਲਿਆ ਸੀ।