Bold Pics: ਲਿਪਲੌਕ ਸੀਨ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਸੰਸਕਾਰੀ ਨੂੰਹ

1/12/2018 3:12:48 PM

ਮੁੰਬਈ(ਬਿਊਰੋ)— 'ਕਹਾਣੀ ਘਰ ਘਰ ਕੀ' ਸੀਰੀਅਲ ਦੀ 'ਪਾਰਵਤੀ' ਭਾਵ ਸਾਕਸ਼ੀ ਤੰਵਰ ਅੱਜ 45 ਸਾਲ ਦੀ ਹੋ ਗਈ ਹੈ। ਸਾਕਸ਼ੀ ਤੰਵਰ ਦਾ ਜਨਮ 12 ਜਨਵਰੀ 1973 'ਚ ਰਾਜਸਤਾਨ ਦੇ ਅਲਵਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਾਜੇਂਦਰ ਸਿੰਘ ਤੰਵਰ ਇਕ ਸੇਵਾ ਮੁਕਤ ਸੀ. ਬੀ. ਆਈ. ਅਫਸਰ ਹਨ। ਸਾਕਸ਼ੀ ਨੇ ਅਜੇ ਤੱਕ ਵਿਆਹ ਨਹੀਂ ਕਰਵਾਆਿ ਹੈ ਤੇ ਨਾ ਹੀ ਫਿਲਹਾਲ ਉਨ੍ਹਾਂ ਦਾ ਵਿਆਹ ਕਰਵਾਉਣਾ ਦੀ ਇੱਛਾ ਹੈ।

PunjabKesari

ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼੍ਰੀਰਾਮ ਕਾਲਜ ਤੋਂ ਕੀਤੀ ਹੈ। ਲਾਈਟ, ਕੈਮਰਾ ਤੇ ਐਕਸ਼ਨ ਦੀ ਸ਼ੌਕੀਣ ਸਾਕਸ਼ੀ ਨੇ ਬਤੌਰ ਐਂਕਰ ਦੂਰਦਰਸ਼ਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਕਸ਼ੀ ਨੇ 1990 'ਚ ਇਕ ਟੀ. ਵੀ. ਪ੍ਰੋਗਰਾਮ ਦੀ ਐਂਕਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2000 'ਚ ਏਕਤਾ ਕਪੂਰ ਦੇ ਸੀਰੀਅਲ 'ਕਹਾਣੀ ਘਰ ਘਰ ਕੀ' ਨਾਲ ਸਾਕਸ਼ੀ ਛੋਟੇ ਪਰਦੇ ਦੀ ਮਸ਼ਹੂਰ ਨੂੰਹ ਬਣ ਗਈ ਸੀ।

PunjabKesari

'ਪਾਰਵਤੀ ਭਾਭੀ' ਦੇ ਕਿਰਦਾਰ ਲਈ ਸਾਕਸ਼ੀ ਨੇ ਕਈ ਐਵਾਰਡ ਵੀ ਆਪਣੇ ਨਾਂ ਕੀਤੇ ਸਨ। ਇਸ ਤੋਂ ਬਾਅਦ ਉਹ 'ਕੁਟੁੰਬ', 'ਦੇਵੀ', 'ਜੱਸੀ ਜੈਸੀ ਕੋਈ ਨਹੀਂ' ਤੇ 'ਬਾਲਿਕਾ ਵਧੂ' ਵਰਗੇ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਸਭ ਤੋਂ ਵੱਧ ਸੀਰੀਅਲ 'ਬੜੇ ਅੱਛੇ ਲਗਤੇ ਹੈਂ' 'ਚ ਰਾਮ ਕਪੂਰ ਨਾਲ ਸਾਕਸ਼ੀ ਦੀ ਜੋੜੀ ਬੇਹੱਦ ਹਿੱਟ ਰਹੀ ਸੀ। ਇਸ ਸੀਰੀਅਲ 'ਚ ਉਨ੍ਹਾਂ ਨੇ ਪਹਿਲਾ ਵਾਰ ਲਿਪਲੌਕ ਕੀਤਾ ਸੀ ਤੇ ਬੋਲਡ ਸੀਨਜ਼ ਦਿੱਤੇ ਸਨ। ਟੀ. ਵੀ. ਇੰਡਸਟਰੀ 'ਚ ਇਹ ਪਹਿਲਾ ਲਿਪਲੌਕ ਸੀ। ਇਸ ਸੀਰੀਅਲ ਲਈ ਵੀ ਉਨ੍ਹਾਂ ਨੂੰ ਐਵਾਰਡ ਨਾਲ ਨਵਾਜ਼ਿਆ ਗਿਆ ਸੀ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News