ਸਲਮਾਨ ਨਾਲ ਟ੍ਰੈਡੀਸ਼ਨਲ ਲੁੱਕ ''ਚ ਦਿਸੀ  ਕੈਟਰੀਨਾ

Sunday, May 26, 2019 2:52 PM

ਮੁੰਬਈ (ਬਿਊਰੋ)- ਸਲਮਾਨ ਤੇ ਕੈਟਰੀਨਾ ਦੀ ਜੋੜੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਫਿਲਮ 'ਭਾਰਤ' 'ਚ ਨਜ਼ਰ ਆਵੇਗੀ।ਇਸ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾ ਇਹ ਦੋਵੇਂ ਫਿਲਮ ਦੀ ਪਰਮੋਸ਼ਨ 'ਚ ਮਸ਼ਰੂਫ ਹਨ।ਹਾਲ ਹੀ 'ਚ ਕੈਟਰੀਨਾ ਸਲਮਾਨ ਨਾਲ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆਈ।

PunjabKesari
ਜਿਥੇ ਸਲਮਾਨ ਖਾਨ ਬਲੈਕ ਟੀ-ਸ਼ਰਟ ਤੇ ਜੀਨ 'ਚ ਨਜ਼ਰ ਆਏ ਉਥੇ ਹੀ ਕੈਟਰੀਨਾ ਸੰਤਰੀ ਰੰਗ ਦੀ ਫਲਾਵਰ ਵਾਲੀ ਸਾੜ੍ਹੀ 'ਚ ਨਜ਼ਰ ਆਈ।ਖੁੱਲ੍ਹੇ ਲੰਬੇ ਵਾਲ ਤੇ ਮੱਥੇ 'ਤੇ ਬਿੰਦੀ ਕਾਰਨ ਕੈਟਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ।ਦੱਸ ਦਈਏ ਕਿ 'ਭਾਰਤ' ਫਿਲਮ 'ਚ ਵੀ ਕੈਟਰੀਨਾ ਕੁਝ ਇਸ ਤਰ੍ਹਾਂ ਹੀ ਨਜ਼ਰ ਆਏਗੀ।

PunjabKesari
ਕੈਟਰੀਨਾ ਕੈਫ ਇਸ ਤੋਂ ਪਹਿਲਾ ਫਿਲਮ 'ਜ਼ੀਰੋ' 'ਚ ਕੰਮ ਕਰ ਚੁੱਕੀ ਹੈ।ਸਲਮਾਨ ਤੇ ਕੈਟਰੀਨਾ ਦੀ ਜੋੜੀ ਇਸ ਤੋਂ ਪਹਿਲਾ ਵੀ ਕਈ ਹਿੱਟ ਫਿਲਮਾਂ ਦੇ ਚੁਕੀ ਹੈ।ਉਮੀਦ ਹੈ ਕਿ ਦਰਸ਼ਕ 'ਭਾਰਤ' ਫਿਲਮ 'ਚ ਇਨ੍ਹਾਂ ਦੀ ਜੋੜੀ ਨੂੰ ਪਸੰਦ ਕਰਨਗੇ।੫ ਜੂਨ ਨੂੰ 'ਭਾਰਤ' ਫਿਲਮ ਰਿਲੀਜ਼ ਕੀਤੀ ਜਾਵੇਗੀ।

PunjabKesari


Edited By

Lakhan

Lakhan is news editor at Jagbani

Read More