ਮਾਸਟਰ ਸਲੀਮ ਨੂੰ ਚੜ੍ਹਿਆ ਗੁੱਸਾ, ਸਟੇਜ ਤੋਂ ਕਿਸ ਨੂੰ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)

Thursday, October 25, 2018 2:43 PM

ਜਲੰਧਰ : ਕਿਸੇ ਧਾਰਮਿਕ ਸਮਾਗਮ 'ਚ ਗਏ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਕਾਫੀ ਗੁੱਸਾ ਆ ਗਿਆ। ਦੱਸ ਦਈਏ ਕਿ ਸਟੇਜ 'ਤੇ ਹੀ ਮਾਸਟਰ ਸਲੀਮ ਦਾ ਪੰਗਾ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ। ਜਦੋਂ ਮਾਸਟਰ ਸਲੀਮ ਗਾ ਰਹੇ ਸਨ ਤਾਂ ਹੇਠਾਂ ਬੈਠੇ ਦਰਸ਼ਕ ਵਲੋਂ ਗਲਤ ਪ੍ਰਤੀਕਿਰਿਆ ਕਰਨ 'ਤੇ ਮਾਸਟਰ ਸਲੀਮ ਦਾ ਪਾਰਾ ਚੜ੍ਹ ਗਿਆ। ਮਾਸਟਰ ਸਲੀਮ ਨੇ ਸਟੇਜ ਤੋਂ ਹੀ ਉਕਤ ਵਿਅਕਤੀ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁੱਸੇ 'ਚ ਸਲੀਮ ਨੇ ਇਹ ਵੀ ਕਹਿ ਦਿੱਤਾ ਕਿ ਗੁੱਸਾ ਸਿਰਫ ਤੁਹਾਨੂੰ ਹੀ ਨਹੀਂ ਆਉਂਦਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਨੀਟਾ ਦਾ ਨਾਂ ਦਾ ਉੱਭਰਦਾ ਹੋਇਆ ਗਾਇਕ ਮਾਸਟਰ ਸਲੀਮ ਦੇ ਪੈਰ ਧੋਂਦਾ ਦਿਖਾਈ ਦੇ ਰਿਹਾ ਸੀ ਅਤੇ ਫਿਰ ਉਸ ਲੜਕੇ ਨੇ ਉਹੀਂ ਪਾਣੀ ਪੀ ਲਿਆ ਸੀ। ਇਸ ਤੋਂ ਬਾਅਦ ਪੂਰੇ ਪੰਜਾਬੀ ਜਗਤ 'ਚ ਮਾਸਟਰ ਸਲੀਮ ਦੀ ਕਾਫੀ ਨਿੰਦਿਆ ਕੀਤੀ ਗਈ ਸੀ। 


Edited By

Anuradha

Anuradha is news editor at Jagbani

Read More