''ਬਿੱਗ ਬੌਸ 13'': ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ, ਇਸ ਦਿਨ ਹੋਵੇਗਾ ਆਨ ਏਅਰ

Wednesday, May 29, 2019 12:05 PM

ਮੁੰਬਈ(ਬਿਊਰੋ)— ਟੀ. ਵੀ. ਦਾ ਕਾਂਟਰੋਵਰਸ਼ੀਅਲ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਨਵਾਂ ਸੀਜ਼ਨ ਜਲ‍ਦ ਆਉਣ ਵਾਲਾ ਹੈ। ਉਹ ਫੈਨਜ਼ ਜੋ 'ਬਿੱਗ ਬੌਸ 13' ਦਾ ਵੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਲਈ ਵੱਡੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ 'ਬਿੱ‍ਗ ਬੌਸ ਸੀਜ਼ਨ 13' ਦਾ ਟੈਲੀਕਾਸ‍ਟ 29 ਸ‍ਤੰਬਰ ਤੋਂ ਸ਼ੁਰੂ ਹੋਵੇਗਾ। ਹਰ ਵਾਰ ਇਹ ਕਾਂਟਰੋਵਰਸ਼ੀਅਲ ਸ਼ੋਅ ਆਪਣੇ ਫੈਨਜ਼ ਲਈ ਕੁਝ ਨਵਾਂ ਫਾਰਮੈਟ ਲੈ ਕੇ ਆਉਂਦਾ ਹੈ।  ਅਜਿਹਾ ਹੀ ਕੁਝ ਇਸ ਵਾਰ ਵੀ ਹੋਣ ਵਾਲਾ ਹੈ।
PunjabKesari
ਚਰਚਾ ਹੈ ਕਿ ਜਿਵੇਂ ਪਿੱਛਲੀ ਵਾਰ ਅਜੀਬੋ-ਗਰੀਬ ਜੋੜੀ ਦਾ ਵੱਖਰਾ ਫਾਰਮੈਟ ਲੈ ਕੇ ਆਏ ਸਨ, ਉਸੇ ਤਰ੍ਹਾਂ ਇਸ ਵਾਰ ਦੀ ਥੀਮ ਹਾਰਰ ਰੱਖੀ ਜਾਵੇਗੀ ਪਰ ਮੇਕਰਸ ਵਲੋਂ ਅਜੇ ਇਸ 'ਤੇ ਕੋਈ ਆਫੀਸ਼ੀਅਲ ਸਟੇਟਮੈਂਟ ਜ਼ਾਰੀ ਨਹੀਂ ਕੀਤੀ ਗਈ। ਖਬਰ ਇਹ ਵੀ ਆ ਰਹੀ ਹੈ ਕਿ ਇਸ ਨਵੇਂ ਸੀਜ਼ਨ 'ਚ ਸਿਰਫ ਸੈਲੇਬ੍ਰਿਟੀ ਹੀ ਹੋਣਗੇ ਜੋ ਘਰ 'ਚ ਮਨੋਰੰਜਨ ਕਰਨਗੇ। ਇਹ ਸਭ ਪਿੱਛਲੀ ਵਾਰ ਦੀ ਟੀ. ਆਰ. ਪੀ. ਡਿੱਗਣ ਕਾਰਨ ਕੀਤਾ ਗਿਆ ਹੈ।
PunjabKesari
ਇਕ ਨਿਯਮ ਮੁਤਾਬਕ, ਮੇਕਰਸ ਨੇ ਆਪਣੀ ਟੀਮ ਨਾਲ ਤਾਰੀਖ 'ਤੇ ਚਰਚਾ ਕੀਤੀ ਹੈ ਅਤੇ ਆਮਤੌਰ 'ਤੇ ਸ਼ੋਅ ਸਤੰਬਰ-ਅਕਤੂਬਰ 'ਚ ਹੀ ਸ਼ੁਰੂ ਹੁੰਦਾ ਹੈ ਇਸ ਲਈ ਇਸ ਵਾਰ ਵੀ 'ਬੀ.ਬੀ. 13' ਸਤੰਬਰ 29 ਤੋਂ ਹੀ ਟੈਲੀਕਾਸਟ ਕੀਤਾ ਜਾਵੇਗਾ ਅਤੇ ਇਹ ਸ਼ੋਅ 15 ਹਫਤਿਆਂ ਤੱਕ ਚੱਲੇਗਾ, ਗਰੈਂਡ ਫਿਨਾਲੇ 12 ਜਨਵਰੀ, 2020 ਦੇ ਕੋਲ ਹੋਣ ਦੀ ਉਮੀਦ ਹੈ।
PunjabKesari


Edited By

Manju

Manju is news editor at Jagbani

Read More