24 ਨੂੰ ਰਿਲੀਜ਼ ਹੋਵੇਗਾ ਸਲਮਾਨ ਖਾਨ ਦੀ ਫਿਲਮ ''ਭਾਰਤ'' ਦਾ ਟਰੇਲਰ

Saturday, April 13, 2019 4:47 PM
24 ਨੂੰ ਰਿਲੀਜ਼ ਹੋਵੇਗਾ ਸਲਮਾਨ ਖਾਨ ਦੀ ਫਿਲਮ ''ਭਾਰਤ'' ਦਾ ਟਰੇਲਰ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਹੈਂਡਸਮ ਹੰਕ ਸਲਮਾਨ ਖਾਨ ਇਸ ਸਾਲ ਫਿਲਮ 'ਭਾਰਤ' ਨਾਲ ਦਰਸ਼ਕਾਂ ਦੀ ਈਦ 'ਚ ਚਾਰ ਚੰਨ ਲਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ਦੇ ਟੀਜ਼ਰ ਤੇ ਪੋਸਟਰ ਨਾਲ ਦਰਸ਼ਕਾਂ ਨੂੰ ਉਤਸ਼ਾਹਿਤ ਕਰਨ ਤੋਂ ਬਾਅਦ, ਹੁਣ ਨਿਰਮਾਤਾ ਫਿਲਮ ਦਾ ਟਰੇਲਰ ਰਿਲੀਜ਼ ਕਰਨ ਲਈ ਤਿਆਰ ਹਨ। ਸਲਮਾਨ ਖਾਨ ਤੇ ਕੈਟਰੀਨਾ ਕੈਫ ਅਭਿਨੈ ਫਿਲਮ 'ਭਾਰਤ' ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਟਰੇਲਰ 'ਚ ਇਕ ਪਾਸੇ ਜਿਥੇ ਸਲਮਾਨ ਖਾਨ ਦੇ 6 ਲੁੱਕ ਦੇਖਣ ਨੂੰ ਮਿਲਣਗੇ, ਉਥੇ ਹੀ ਕੈਟਰੀਨਾ ਕੈਫ, ਦਿਸ਼ਾ ਪਟਾਨੀ, ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਦਾ ਲੁੱਕ ਵੀ ਸਾਹਮਣੇ ਆਏਗਾ। ਇਸ ਤੋਂ ਪਹਿਲਾ ਫਿਲਮ ਦੇ ਟੀਜ਼ਰ ਨੂੰ ਜਨਤਾ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅਜਿਹੇ 'ਚ ਹੁਣ ਸਾਰਿਆਂ ਦੀਆਂ ਨਜ਼ਰਾਂ ਫਿਲਮ ਦੇ ਟਰੇਲਰ 'ਤੇ ਟਿੱਕੀਆਂ ਹਨ। ਫਿਲਮ 'ਭਾਰਤ' ਦੇ ਨਾਲ ਸਲਮਾਨ ਖਾਨ ਤੇ ਅਲੀ ਤੀਜੀ ਵਾਰ ਇਕੱਠੇ ਕੰਮ ਕਰ ਰਹੇ ਹਨ। ਸੁਪਰਸਟਾਰ ਤੇ ਡਾਇਰੈਕਟਰ ਦੀ ਇਹ ਜੋੜੀ ਇਸ ਤੋਂ ਪਹਿਲਾ 'ਸੁਲਤਾਨ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਬਲਾਕਬਸਟਰ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

ਫਿਲਮ 'ਚ 'ਦਬੰਗ' 60 ਸਾਲ ਦੀ ਉਮਰ 'ਚ 4-5 ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਉਣਗੇ ਅਤੇ ਇਕ ਮਹੱਤਵਪੂਰਨ ਹਿੱਸਾ ਅਭਿਨੇਤਾ ਦੇ 20 ਸਾਲ ਦੀ ਉਮਰ 'ਤੇ ਆਧਾਰਿਤ ਹੈ। ਫਿਲਮ 'ਚ ਸਲਮਾਨ ਅਤੇ ਕੈਟਰੀਨਾ ਨਾਲ ਤੂੱਬੂ, ਜੈਕੀ ਸ਼ਰਾਫ, ਦਿਸ਼ਾ ਪਟਾਨੀ, ਨੋਰਾ ਫਤੇਹੀ ਤੇ ਸੁਨੀਲ ਗਰੋਵਰ ਵਰਗੇ ਅਨੁਭਵੀ ਕਲਾਕਾਰ ਸ਼ਾਮਲ ਹਨ। ਅਲੀ ਅਬੱਸ ਜਫਰ ਦੁਆਰਾ ਨਿਰਦੇਸ਼ਿਤ ਤੇ ਅਤੁਲ ਅਗਿਨੀਹੋਤਰੀ ਦੀ ਰੀਲ ਲਾਈਫ ਪ੍ਰੋਡਕਸ਼ਨ ਪ੍ਰਾਈਵੇਟ ਮਿਮਟਿਡ ਤੇ ਟੀ-ਸੀਰੀਜ਼ ਦੁਆਰਾ ਨਿਰਦੇਸ਼ਿਤ ਇਹ ਫਿਲਮ 2019 ਦੀ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। 


Edited By

Sunita

Sunita is news editor at Jagbani

Read More