''ਬਿੱਗ ਬੌਸ 13'' ਹੋਟਸ ਕਰਨ ਲਈ ਸਲਮਾਨ ਨੂੰ ਮਿਲਣਗੇ 403 ਕਰੋੜ ਰੁਪਏ!

Saturday, June 22, 2019 3:53 PM

ਨਵੀਂ ਦਿੱਲੀ (ਬਿਊਰੋ) — ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਂ ਤੋਂ ਲੈ ਕੇ ਲੋਕੇਸ਼ਨ, ਥੀਮ ਨਾਲ ਜੁੜੀਆਂ ਨਵੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉਥੇ ਹੀ ਇਸ ਵਾਰ ਵੀ ਸਲਮਾਨ ਖਾਨ 'ਬਿੱਗ ਬੌਸ 13' ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਸਲਮਾਨ ਖਾਨ ਨੂੰ 'ਬਿੱਗ ਬੌਸ' ਹੋਸਟ ਕਰਨ ਲਈ ਵੱਡੀ ਰਕਮ ਦਿੱਤੀ ਜਾ ਰਹੀ ਹੈ, ਜੋ ਪਿਛਲੇ ਸੀਜ਼ਨ ਤੋਂ ਬਹੁਤ ਜ਼ਿਆਦਾ ਹੈ।

PunjabKesari
ਨਵੀਂ ਰਿਪੋਰਟ ਮੁਤਾਬਕ, ਸਲਮਾਨ ਖਾਨ ਨੂੰ ਇਸ ਸਾਲ 'ਬਿੱਗ ਬੌਸ 13' ਹੋਸਟ ਕਰਨ ਲਈ ਕਾਫੀ ਵੱਡੀ ਰਕਮ ਆਫਰ ਕੀਤੀ ਗਈ ਹੈ। ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 'ਬਿੱਗ ਬੌਸ 13' ਦੇ ਹਰ ਵੀਕੈਂਡ ਯਾਨੀ ਦੋ ਐਪੀਸੋਡ ਲਈ ਸਲਮਾਨ ਨੂੰ 31 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਸ਼ੋਅ 'ਚ 13 ਵੀਕੈਂਡ ਹੋਣਗੇ। ਇਸ ਹਿਸਾਬ ਨਾਲ ਸਲਮਾਨ ਖਾਨ ਨੂੰ 'ਬਿੱਗ ਬੌਸ 13' ਲਈ 403 ਕਰੋੜ ਰੁਪਏ ਦੀ ਵੱਡੀ ਰਕਮ ਦਿੱਤੀ ਜਾ ਰਹੀ ਹੈ। 
PunjabKesari
ਰਿਪੋਰਟਸ ਦੀ ਮੰਨੀਏ ਤਾਂ ਪਿਛਲੇ ਸੀਜ਼ਨ ਲਈ ਸਲਮਾਨ ਖਾਨ ਨੂੰ ਵੀਕੈਂਡ ਦੇ ਇਕ ਐਪੀਸੋਡ ਲਈ 12 ਤੋਂ 14 ਕਰੋੜ ਰੁਪਏ ਦਿੱਤੇ ਗਏ ਸਨ। ਉਥੇ ਹੀ ਸੀਜ਼ਨ 11 'ਚ ਸਲਮਾਨ ਨੂੰ ਇਕ ਐਪੀਸੋਡ ਲਈ 11 ਕਰੋੜ ਰੁਪਏ ਦਿੱਤੇ ਗਏ ਸਨ। ਇਸ ਹਿਸਾਬ ਨਾਲ ਸਲਮਾਨ ਖਾਨ ਨੂੰ ਸੀਜ਼ਨ 11 ਤੇ ਸੀਜ਼ਨ 12 'ਚ 300 ਤੋਂ 350 ਕਰੋੜ ਰੁਪਏ ਦਿੱਤੇ ਗਏ ਸਨ। ਖਬਰਾਂ ਤਾਂ ਅਜਿਹੀਆਂ ਵੀ ਹਨ ਕਿ 'ਬਿੱਗ ਬੌਸ ਸੀਜ਼ਨ 4' ਤੇ 'ਬਿੱਗ ਬੌਸ ਸੀਜ਼ਨ 6' ਲਈ ਸਲਮਾਨ ਨੂੰ ਇਕ ਐਪੀਸੋਡ ਲਈ 2.5 ਕਰੋੜ ਰੁਪਏ ਦਿੱਤੇ ਗਏ ਸਨ। ਇਸ ਤੋਂ ਬਾਅਦ ਸੀਜ਼ਨ 7 'ਚ ਇਹ ਰਕਮ ਵਧਾ ਕੇ 5 ਕਰੋੜ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਬਿੱਗ ਬੌਸ ਸੀਜ਼ਨ 8 ਲਈ 5.5 ਕਰੋੜ ਰੁਪਏ, ਸੀਜ਼ਨ 9 ਲਈ 8 ਕਰੋੜ ਰੁਪਏ ਤੇ ਸੀਜ਼ਨ 10 ਲਈ ਵੀ 8 ਕਰੋੜ ਰੁਪਏ ਆਫਰ ਕੀਤੇ ਗਏ ਸਨ।


Edited By

Sunita

Sunita is news editor at Jagbani

Read More