ਰਿਐਲਿਟੀ ਸ਼ੋਅ 'ਬਿੱਗ ਬੌਸ' ਨਾਲ ਜੁੜੀਆਂ ਇਹ ਖਬਰਾਂ ਸੱਲੂ ਤੇ ਤੁਹਾਡੇ ਉਡਾ ਸਕਦੀਆਂ ਨੇ ਹੋਸ਼

Monday, July 17, 2017 11:34 AM

ਮੁੰਬਈ— ਬਾਲੀਵੁੱਡ ਫਿਲਮ 'ਟਿਊਬਲਾਈਟ' ਦੀ ਅਸਫਲਤਾ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਕਰੀਅਰ ਦੀ ਵੀ ਟਿਊਬਲਾਈਟ ਫਿਊਜ਼ ਹੁੰਦੀਂ ਨਜ਼ਰ ਆ ਰਹੀ ਹੈ। ਤਾਂ ਹੀ 'ਬਿੱਗ ਬੌਸ' ਤੋਂ ਸਲਮਾਨ ਖਾਨ ਦੇ ਨਾਂ ਦਾ ਪੱਤਾ ਹਟਾਉਣ ਦੀ ਪੂਰੀ ਯੋਜਾਨਾ ਕੀਤੀ ਜਾ ਰਹੀ ਹੈ। ਇਹ ਗੱਲ ਤਹਿ ਹੈ ਕਿ 'ਬਿੱਗ ਬੌਸ 11' ਨੂੰ ਸਲਮਾਨ ਖਾਨ ਹੋਸਟ ਕਰਨਗੇ ਪਰ ਮਿਲੀ ਜਾਣਕਾਰੀ ਦੇ ਅਨੁਸਾਰ 'ਬਿੱਗ ਬੌਸ 12' ਯਾਨੀ ਕਿ 2018 ਵਿਚ ਹੋਣ ਵਾਲੇ 'ਬਿੱਗ ਬੌਸ' ਸ਼ੋਅ ਦੇ ਨਵੇਂ ਸੀਜ਼ਨ ਵਿਚ ਸਲਮਾਨ ਦਾ ਪਤਾ ਸਾਫ ਹੋ ਜਾਵੇਗਾ।

PunjabKesari
ਅਜਿਹੀ ਖਬਰ ਵੀ ਹੈ ਕਿ ਸਲਮਾਨ ਦੀ ਸਾਬਕਾ ਮਨੇਜਰ ਰੇਸ਼ਮਾ ਸੈਟੀ ਨੇ ਸਲਮਾਨ ਦੀ ਬਜਾਏ 2018 ਦੇ ਲਈ ਕਿਸੇ ਹੋਰ ਦਾ ਨਹੀਂ ਬਲਕਿ ਅਕਸ਼ੈ ਕੁਮਾਰ ਦਾ ਨਾਂ 'ਬਿੱਗ ਬੌਸ 12' ਲਈ ਫਿਕਸ ਕੀਤਾ ਹੈ। ਸੂਤਰਾਂ ਮੁਤਾਬਕ ਹਾਲ ਹੀ ਵਿਚ ਕਲਰਸ ਦੀ ਟੀਮ ਅਤੇ ਰੇਸ਼ਮਾ ਸੈਟੀ ਦੀ 'ਬਿੱਗ ਬੌਸ' ਦੇ ਸਿਲਸਿਲੇ ਵਿਚ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ 2018 'ਬਿੱਗ ਬੌਸ' ਲਈ ਸਲਮਾਨ ਦੇ ਨਾਂ ਨੂੰ ਹਟਾਕੇ ਅਕਸ਼ੈ ਕੁਮਾਰ ਦੇ ਨਾਂ 'ਤੇ ਮੋਹਰ ਲਗਾਈ ਜਾ ਚੁੱਕੀ ਹੈ।

PunjabKesari
ਜ਼ਿਕਰਯੋਗ ਹੈ ਕਿ ਸਲਮਾਨ ਲਗਾਤਾਰ ਇਸ ਸੀਜ਼ਨ ਨੂੰ ਹੋਸਟ ਕਰਦੇ ਹੋਏ ਨਜ਼ਰ ਆਏ ਹਨ। ਕਿਤੇ ਨਾ ਕਿਤੇ ਸਲਮਾਨ ਇਸ ਸ਼ੋਅ ਦੀ ਲੋਕਪ੍ਰਿਯਤਾ ਦਾ ਖਾਸ ਹਿੱਸਾ ਹਨ। ਅਜਿਹੇ ਵਿਚ ਅਕਸ਼ੈ ਦਾ ਜੁੜਨਾ ਇਸ ਸ਼ੋਅ ਲਈ ਕਿੰਨਾ ਫਾਈਦੇਮੰਦ ਹੋਵੇਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari