ਜਦੋਂ ਇਸ ਸਾਬਕਾ ਪ੍ਰੇਮਿਕਾ ਦਾ ਭਰਾ ਬਣਨ ਤੋਂ ਸਲਮਾਨ ਨੇ ਕੀਤਾ ਸੀ ਇਨਕਾਰ, ਇਹ ਸੀ ਪੂਰਾ ਮਾਮਲਾ

7/19/2017 3:52:11 PM

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੀ ਲਵ ਸਟੋਰੀ ਅਤੇ ਬ੍ਰੇਕਅੱਪ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਸੀ। ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਦੇ ਸੈੱਟ 'ਤੇ ਸਲਮਾਨ ਅਤੇ ਐਸ਼ਵਰਿਆ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਕਰੀਬ 2 ਸਾਲ ਤੱਕ ਦੋਵੇਂ ਰਿਲੇਸ਼ਨਸ਼ਿੱਪ 'ਚ ਰਹੇ ਅਤੇ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਦੀ ਰਿਲੀਜ਼ ਤੋਂ 2 ਸਾਲ ਪਹਿਲੇ ਸਲਮਾਨ ਨੂੰ ਐਸ਼ਵਰਿਆ ਦੇ ਭਰਾ ਦਾ ਰੋਲ ਆਫਰ ਹੋਇਆ ਸੀ, ਜਿਸ ਲਈ ਉਹ ਤਿਆਰ ਨਹੀਂ ਹੋਏ।
ਜਾਣਕਾਰੀ ਮੁਤਾਬਕ  1997 'ਚ ਸਲਮਾਨ ਨੂੰ ਨਿਰਦੇਸ਼ਕ ਮੰਸੂਰ ਖਾਨ ਦੀ ਫਿਲਮ 'ਜੋਸ਼' ਲਈ ਅਪ੍ਰੋਚ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਫਿਲਮ ਸਿਰਫ ਇਸ ਲਈ ਠੁਕਰਾ ਦਿੱਤੀ ਸੀ ਕਿਉਂਕਿ ਉਹ ਐਸ਼ਵਰਿਆ ਦੇ ਭਰਾ ਨਹੀਂ ਬਣਨਾ ਚਾਹੁੰਦੇ ਸਨ। ਬਾਅਦ 'ਚ ਇਹ ਰੋਲ ਸ਼ਾਹਰੁਖ ਖਾਨ ਨੂੰ ਮਿਲਿਆ।
'ਹਮ ਦਿਲ ਦੇ ਚੁੱਕੇ ਸਨਮ' ਦੇ ਕਲਾਈਮੈਕਸ 'ਚ ਐਸ਼ ਅਜੇ ਦੇਵਗਨ ਦੇ ਕੋਲ ਵਾਪਸ ਆ ਜਾਂਦੀ ਹੈ ਪਰ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਸਲਮਾਨ ਨੇ ਫਿਲਮ ਦਾ ਐਂਡ ਬਦਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਅਸਲ 'ਚ ਸਲਮਾਨ ਚਾਹੁੰਦੇ ਸਨ ਕਿ ਫਿਲਮ ਦੇ ਆਖਿਰ 'ਚ ਐਸ਼ ਆਪਣੇ ਪਿਆਰ ਯਾਨੀ ਸਲਮਾਨ ਕੋਲ ਵਾਪਸ ਆ ਜਾਵੇ ਪਰ ਭੰਸਾਲੀ ਇਸ ਗੱਲ ਲਈ ਰਾਜ਼ੀ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਉਸ ਸਮੇਂ ਸਲਮਾਨ ਐਸ਼ ਦੇ ਪਿਆਰ 'ਚ ਪਾਗਲ ਸਨ। ਇਸ ਕਾਰਨ ਉਹ ਕਦੀ ਨਹੀਂ ਚਾਹੁੰਦੇ ਸਨ ਕਿ ਐਸ਼ ਲਈ ਉਨ੍ਹਾਂ ਦੇ ਬਲਦੇ ਕਿਸੇ ਹੋਰ ਵਿਅਕਤੀ ਨੂੰ ਚੁਣਿਆ ਜਾਵੇ ਫਿਰ ਉਹ ਫਿਲਮ ਹੀ ਕਿਉਂ ਨਾ ਹੋਵੇ। ਜਦੋਂ ਭੰਸਾਲੀ ਸਲਮਾਨ ਦੀ ਜ਼ਿੱਦ ਦੇ ਅੱਗੇ ਨਹੀਂ ਝੁੱਕੇ ਤਾਂ ਉਹ ਮਦਦ ਮੰਗਣ ਆਪਣੇ ਖਾਸ ਦੋਸਤ ਸੂਰਜ ਬੜਜਾਤੀਆ ਦੇ ਕੋਲ ਵੀ ਪਹੁੰਚੇ ਸਨ ਪਰ ਉਹ ਆਪਣੀ ਜ਼ਿੱਦ ਮਨਵਾਉਣ 'ਚ ਅਸਫਲ ਰਹੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News