ਇਸ ਸ਼ਖਸ ਨੇ ਬਚਾਇਆ ਸੀ ਸਲਮਾਨ ਦੇ ਫਲਾਪ ਕਰੀਅਰ ਨੂੰ, ਮੁੜ ਬਣਾਇਆ ਸੀ ਰਾਤੋਂ-ਰਾਤ ਸਟਾਰ

4/4/2018 5:22:13 PM

ਮੁੰਬਈ(ਬਿਊਰੋ)— ਸਾਲ 2002 ਤੋਂ 2007 ਤੱਕ ਸਲਮਾਨ ਦਾ ਕਰੀਅਰ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਪਰ ਇਸ ਸ਼ਖਸ ਨੇ ਮਸੀਹ ਬਣ ਕੇ ਉਨ੍ਹਾਂ ਦੀ ਬੇੜੀ ਪਾਰ ਲਗਾਈ। ਅਸਲ 'ਚ ਇੱਥੇ ਅਸੀਂ ਗੱਲ ਕਰ ਰਹੇ ਹਾਂ ਨਿਰਦੇਸ਼ਕ ਅਤੇ ਐਕਟਰ ਪ੍ਰਭੂ ਦੇਵਾ ਦੀ। 2009 'ਚ ਪ੍ਰਭੂ ਦੇਵਾ ਨੇ ਨਿਰਦੇਸ਼ਨ 'ਚ ਹੱਥ ਅਜ਼ਮਾਇਆ ਅਤੇ ਉਹ ਸਫਲ ਸਿੱਧ ਹੋਏ। ਇਸ ਦੇ ਨਾਲ ਹੀ ਬਾਲੀਵੁੱਡ 'ਚ ਇਕ ਸੁਪਰਸਟਾਰ ਘੱਟ ਹੋਣ ਤੋਂ ਬਚਾ ਲਿਆ। ਜਾਣਕਾਰੀ ਮੁਤਾਬਕ ਪ੍ਰਭੂ ਦੇਵੀ ਨੇ ਸਾਲ 2009 'ਚ ਫਿਲਮ 'ਵਾਂਟੇਡ' ਡਾਇਰੈਕਟ ਕੀਤੀ ਸੀ, ਜਿਸ ਤੋਂ ਬਾਅਦ ਸਲਮਾਨ ਦੇ ਤਾਰੇ ਇਕ ਵਾਰ ਫਿਰ ਬੁਲੰਦੀਆਂ 'ਤੇ ਪਹੁੰਚ ਗਏ ਸਨ।

PunjabKesari

ਫਿਲਮ ਇੰਨੀ ਹਿੱਟ ਸਿੱਧ ਹੋਈ ਸੀ ਕਿ ਬਾਲੀਵੁੱਡ ਦਾ ਇਹ 'ਸੁਲਤਾਨ' ਰਾਤੋਂ-ਰਾਤ ਇਕ ਵਾਰ ਫਿਰ ਸੁਪਰਸਟਾਰ ਬਣ ਗਿਆ। ਇਸ ਤੋਂ ਬਾਅਦ ਸਲਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਬਾਕਸ ਆਫਿਸ 'ਤੇ ਸਿਰਫ ਉਨ੍ਹਾਂ ਦੇ ਨਾਂ ਨਾਲ ਹੀ ਫਿਲਮਾਂ ਪੈਸਾ ਕਮਾਉਂਦੀਆਂ ਹਨ। 
ਇੱਥੇ ਇਹ ਵੀ ਦੱਸਣਯੋਗ ਹੈ ਕਿ 90 ਦੇ ਦਹਾਕੇ 'ਚ ਫਿਲਮ 'ਹਮਸੇ ਹੈਂ ਮੁਕਾਬਲਾ' ਨਾਲ ਲੋਕਾਂ ਦੀਆਂ ਨਜ਼ਰਾਂ 'ਚ ਆਉਣ ਵਾਲੇ ਇਸ ਭਾਰਤੀ ਮਾਈਕਲ ਜੈਕਸਨ ਨੇ ਇਸ ਫਿਲਮ 'ਚ ਅਜਿਹਾ ਡਾਂਸ ਕੀਤਾ ਸੀ, ਜੋ ਅੱਜ ਵੀ ਲੋਕਾਂ ਦੇ ਦਿਲਾਂ ਦਿਮਾਗ 'ਚ ਛਾਇਆ ਹੋਇਆ ਹੈ।

PunjabKesari

ਪ੍ਰਭੂ ਦੇਵਾ ਦੱਖਣੀ ਸਿਨੇਮਾ ਦੇ ਸਫਲ ਐਕਟਰ ਅਤੇ ਨਿਰਦੇਸ਼ਕ ਰਹੇ ਹਨ ਪਰ ਹਿੰਦੀ ਸਿਨੇਮਾ 'ਚ ਉਨ੍ਹਾਂ ਦਾ ਅਕਸ ਇਕ ਡਾਂਸਰ ਦੇ ਤੌਰ 'ਤੇ ਹੀ ਹੈ। ਬਤੌਰ ਐਕਟਰ 2002 'ਚ ਪ੍ਰਭੂ ਦੇਵਾ ਦੀ ਪਹਿਲੀ ਹਿੰਦੀ ਫਿਲਮ 'ਅਗਨੀਵਰਸ਼ਾ' ਸੀ। ਅਰਜੁਨ ਸਜਨਾਨੀ ਵਲੋਂ ਡਾਇਰੈਕਟ ਫਿਲਮ 'ਚ ਉਨ੍ਹਾਂ ਨੇ 'ਬ੍ਰਹਿਮਰਾਕਸ਼ਸ' ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਅਮਿਤਾਭ ਬੱਚਨ, ਮਿਲਿੰਦ ਸੋਮਨ ਅਤੇ ਜੈਕੀ ਸ਼ਰਾਫ ਤੋਂ ਇਲਾਵਾ ਸਾਊਥ ਦੇ ਸੁਪਰਸਟਾਰ ਨਾਗਾਅਰਜੁਨ ਵੀ ਸਨ, ਜਦਕਿ ਰਵੀਨਾ ਟੰਡਨ ਨੇ ਫਿਲਮ 'ਚ ਲੀਡ ਰੋਲ ਕੀਤਾ ਸੀ।

PunjabKesari

ਇਸ ਤੋਂ ਬਾਅਦ 2013 'ਚ ਫਿਲਮ 'ਏ. ਬੀ. ਸੀ. ਡੀ.' 'ਚ ਉਨ੍ਹਾਂ ਨੇ ਇਕ ਐਕਟਰ ਦੇ ਤੌਰ 'ਤੇ ਕੰਮ ਕੀਤਾ। ਮਸ਼ਹੂਰ ਕੋਰੀਓਗਰਾਫਰ ਰੇਮੋ ਡਿਸੂਜ਼ਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਅਤੇ ਪ੍ਰਭੂ ਦੇਵਾ ਇਕ ਡਾਂਸ ਮਾਸਟਰ ਦੇ ਕਿਰਦਾਰ 'ਚ ਸਨ। ਇਸ ਦੇ ਸੀਕਵਲ 'ਏ. ਬੀ. ਸੀ. ਡੀ. 2' 'ਚ ਵੀ ਪ੍ਰਭੂ ਦੇਵਾ ਨੇ ਆਪਣਾ ਰੋਲ ਜਾਰੀ ਰੱਖਿਆ। ਇਕ ਲੀਡ ਐਕਟਰ ਦੇ ਤੌਰ 'ਤੇ ਪ੍ਰਭੂ ਦੇਵਾ ਦੀ 2016 'ਚ ਆਈ ਫਿਲਮ 'ਤੂਤਕ ਤੂਤਕ ਤੂਤੀਆ' ਵੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News