'ਪਦਮਾਵਤ' ਤੋਂ ਬਾਅਦ 'ਲਵਰਾਤਰੀ' 'ਤੇ ਬਵਾਲ, VHP ਦਾ ਐਲਾਨ ਰਿਲੀਜ਼ ਨਹੀਂ ਹੋਣ ਦੇਣਗੇ ਫਿਲਮ

5/23/2018 1:20:49 PM

ਮੁੰਬਈ (ਬਿਊਰੋ)— ਸੰਜੈ ਲੀਲਾ ਭੰਸਾਲੀ ਦੀ 'ਪਦਮਾਵਤ' ਤੋਂ ਬਾਅਦ ਹੁਣ ਵਿਸ਼ਵ ਹਿੰਦੂ ਪਰਿਸ਼ਦ ਨੇ ਆਯੁਸ਼ ਸ਼ਰਮਾ ਦੀ ਡੈਬਿਓ ਫਿਲਮ 'ਲਵਰਾਤਰੀ' 'ਤੇ ਨਾਰਾਜ਼ਗੀ ਜਤਾਈ ਹੈ। ਸਲਮਾਨ ਖਾਨ ਫਿਲਮ 'ਲਵਰਾਤਰੀ' ਨਾਲ ਆਪਣੀ ਭੈਣ ਅਰਪਿਤਾ ਦੇ ਪਤੀ ਆਯੁਸ਼ ਸ਼ਰਮਾ ਨੂੰ ਲਾਂਚ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਨੂੰ ਸਲਮਾਨ ਖਾਨ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਵਿਚ ਸਲਮਾਨ ਲਈ ਇਕ ਪ੍ਰੇਸ਼ਾਨ ਕਰਨ ਵਾਲੀ ਖਬਰ ਆਈ ਹੈ। ਵਿਸ਼ਵ ਹਿੰਦੂ ਪਰਿਸ਼ਦ (ਵੀ. ਐੱਚ. ਪੀ.) ਨੇ ਐਲਾਨ ਕੀਤਾ ਹੈ ਕਿ ਉਹ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਲਵਰਾਤਰੀ' ਨੂੰ ਰਿਲੀਜ਼ ਨਹੀਂ ਹੋਣ ਦੇਣਗੇ। ਵੀ. ਐੱਚ. ਪੀ. ਨੇ ਕਿਹਾ ਹੈ ਕਿ ਫਿਲਮ ਦਾ ਨਾਮ ਇਕ ਹਿੰਦੂ ਤਿਉਹਾਰ ਦੇ ਮਾਇਨੇ ਨੂੰ ਖ਼ਰਾਬ ਕਰਦਾ ਹੈ। ਇਸ ਦਾ ਨਾਮ ਹਿੰਦੂ ਧਰਮ ਨਾਲ ਕਾਫੀ ਮਿਲਦਾ-ਜੁਲਦਾ ਹੈ।
Image result for love ratri
ਵਿਹੀਪ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ,''ਅਸੀ ਦੇਸ਼ ਦੇ ਸਿਨੇਮਾਘਰਾਂ ਵਿਚ ਇਸ ਦਾ ਪ੍ਰਦਰਸ਼ਨ ਨਹੀਂ ਹੋਣ ਦੇਵਾਗੇ। ਅਸੀਂ ਨਹੀਂ ਚਾਹੁੰਦੇ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।'' ਉਨ੍ਹਾਂ ਨੇ ਅੱਗੇ ਕਿਹਾ, ''ਇਹ ਫਿਲਮ ਹਿੰਦੂ ਤਿਉਹਾਰ ਨਵਰਾਤਰੀ ਦੀ ਪਿਛੋਕੜ ਵਿਚ ਬਣੀ ਹੈ ਅਤੇ ਨਾਮ ਇਸ ਦੇ ਅਰਥ ਨੂੰ ਗਲਤ ਕਰਦਾ ਹੈ।''
Image result for love ratri
ਨਵਰਾਤਰੀ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਦੀ ਪੂਜਾ ਲਈ ਨੌਂ ਰਾਤਾਂ ਤੱਕ ਚਲਣ ਵਾਲਾ ਤਿਉਹਾਰ ਹੈ। ਇਸ ਦੌਰਾਨ ਦੇਸ਼-ਭਰ 'ਚ ਤਿਉਹਾਰਾਂ ਦਾ ਪ੍ਰਬੰਧ ਹੁੰਦਾ ਹੈ, ਖਾਸ ਤੌਰ 'ਤੇ ਗੁਜਰਾਤ ਇਸ ਦੇ ਲਈ ਖਾਸ ਪ੍ਰਸਿੱਧ ਹੈ।
Image result for love ratri
'ਲਵਰਾਤਰੀ' ਗੁਜਰਾਤ 'ਤੇ ਕੇਂਦਰਿਤ ਦੱਸੀ ਜਾ ਰਹੀ ਹੈ ਅਤੇ ਇਸ ਦੇ ਇਸ ਸਾਲ ਪੰਜ ਅਕਤੂਬਰ ਨੂੰ ਰਿਲੀਜ਼ ਹੋਣ ਦੀ ਉਂਮੀਦ ਹੈ ਜਦੋਂ ਲੱਗਭਗ ਇਸ ਸਮੇਂ ਨਵਰਾਤਰੀ ਮਨਾਈ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵੀ. ਐੱਚ. ਪੀ. ਅਤੇ ਕਈ ਦੂਜੇ ਸੰਗਠਨਾਂ ਨੇ ਵੱਖਰੇ-ਵੱਖਰੇ ਮੁੱਦਿਆਂ ਨੂੰ ਲੈ ਕੇ ਫਿਲਮ ਦੇ ਪ੍ਰਦਰਸ਼ਨ ਦਾ ਵਿਰੋਧ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News