ਸ਼ੁਰੂ ਹੋਈਆਂ ''ਬਿੱਗ ਬੌਸ 12'' ਦੀਆਂ ਤਿਆਰੀਆਂ, ਅੱਜ ਹੋ ਸਕਦਾ ਪ੍ਰੋਮੋ ਸ਼ੂਟ

Saturday, August 4, 2018 11:52 AM
ਸ਼ੁਰੂ ਹੋਈਆਂ ''ਬਿੱਗ ਬੌਸ 12'' ਦੀਆਂ ਤਿਆਰੀਆਂ, ਅੱਜ ਹੋ ਸਕਦਾ ਪ੍ਰੋਮੋ ਸ਼ੂਟ

ਮੁੰਬਈ (ਬਿਊਰੋ)— ਸਲਮਾਨ ਖਾਨ ਆਪਣਾ ਟੀ. ਵੀ. ਸ਼ੋਅ 'ਦਸ ਕਾ ਦਮ' ਤੋਂ ਇਲਾਵਾ ਸੁਪਰਹਿੱਟ ਸ਼ੋਅ 'ਬਿੱਗ ਬੌਸ 12' ਨੂੰ ਛੋਟੇ ਪਰਦੇ 'ਤੇ ਵਾਪਸ ਲਿਆਉਣ ਦੇ ਮੂਡ 'ਚ ਆ ਗਏ ਹਨ। ਸੂਤਰਾਂ ਮੁਤਾਬਕ ਇਹ ਸ਼ੋਅ ਸਤੰਬਰ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਸਲਮਾਨ ਖਾਨ ਲਗਾਤਾਰ 9ਵੀਂ ਵਾਰ ਇਹ ਸ਼ੋਅ ਹੋਸਟ ਕਰਨ ਰਹੇ ਹਨ। ਇਸ ਸ਼ੋਅ ਨਾਲ ਜੁੜੀ ਤਾਜ਼ਾ ਜਾਣਕਾਰੀ ਮੁਤਾਬਕ ਸਲਮਾਨ ਖਾਨ ਸ਼ੋਅ ਦੀ ਤਿਆਰੀਆਂ 'ਚ ਰੁੱਝ ਗਏ ਹਨ ਅਤੇ ਅੱਜ ਇਸ ਸ਼ੋਅ ਦਾ ਪ੍ਰੋਮੋ ਸ਼ੂਟ ਕਰ ਸਕਦੇ ਹਨ। ਹਰ ਸਾਲ ਇਹ ਸ਼ੋਅ ਅਕਤੂਬਰ 'ਚ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਇਸ ਸ਼ੋਅ ਦੇ ਸਤੰਬਰ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖਬਰਾਂ ਦੀ ਮੰਨੀਏ ਤਾਂ ਇਹ ਸ਼ੋਅ 16 ਸਤੰਬਰ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਅੱਜ ਮੁੰਬਈ ਸਥਿਤ ਮਹਿਬੂਬ ਸਟੂਡਿਓ 'ਚ ਕਰੀਬ 5 ਪ੍ਰੋਮੋ ਸ਼ੂਟ ਕਰਨ ਵਾਲੇ ਹਨ। ਇਹ ਪ੍ਰੋਮੋ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੈਲੀਕਾਸਟ ਕੀਤੇ ਜਾਣਗੇ। ਫਿਲਹਾਲ ਸਲਮਾਨ ਆਪਣੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਵਲੋਂ ਕੀਤਾ ਜਾ ਰਿਹਾ ਹੈ। ਫਿਲਮ 'ਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ, ਤੱਬੂ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Edited By

Kapil Kumar

Kapil Kumar is news editor at Jagbani

Read More