ਸਲਮਾਨ ਨੇ ਬਚਾਈ ਇਕ ਅਭਿਨੇਤਰੀ ਦੀ ਜਾਨ, ਮੌਤ ਦੇ ਮੂੰਹੋ ਵਾਪਸ ਆ ਕੇ ਦਿੱਤਾ ਬਿਆਨ

Thursday, August 9, 2018 3:06 PM

ਮੁੰਬਈ (ਬਿਊਰੋ)— ਮੁੰਬਈ ਦੇ ਸੇਵਰੀ ਟੀ. ਬੀ. ਹਸਪਤਾਲ 'ਚ ਤਕਰੀਬਨ 5 ਮਹੀਨਿਆਂ 'ਤੋਂ ਦਾਖਲ ਸਲਮਾਨ ਖਾਨ ਦੀ ਫਿਲਮ 'ਵੀਰਗਤੀ' ਫੇਮ ਅਦਾਕਾਰਾ ਪੂਜਾ ਡਡਵਾਲ ਨੂੰ ਛੁੱਟੀ ਮਿਲ ਗਈ ਹੈ। ਸਾਲ 1995 'ਚ ਸਲਮਾਨ ਖਾਨ ਨਾਲ ਉਨ੍ਹਾਂ ਦੀ ਫਿਲਮ 'ਵੀਰਗਤੀ' ਆਈ ਸੀ। ਜਦੋਂ ਉਹ ਹਸਪਤਾਲ 'ਚ ਦਾਖਲ ਹੋਈ ਸੀ, ਉਸ ਸਮੇਂ ਉਨ੍ਹਾਂ ਦੇ ਸਰੀਰ ਦਾ ਭਾਰ ਸਿਰਫ 23 ਕਿਲੋ ਸੀ। ਉਨ੍ਹਾਂ ਨੇ ਇਸੇ ਸਾਲ ਮਾਰਚ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

PunjabKesari
ਪੂਜਾ ਨੇ ਕੀਤਾ ਸਲਮਾਨ ਖਾਨ ਦਾ ਧੰਨਵਾਦ
ਪੂਜਾ ਡਡਵਾਲ ਨੇ ਅੱਗੇ ਕਿਹਾ ਕਿ ਮੈਂ ਸਲਮਾਨ ਖਾਨ ਦੀ ਬਹੁਤ ਸ਼ੁੱਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਨ੍ਹਾਂ ਦੇ ਫਾਊਂਡੇਸ਼ਨ ਨੇ ਮੇਰੇ ਲਈ ਕੱਪੜੇ, ਸਾਬਣ, ਡਾਇਪਰਸ, ਖਾਣਾ, ਦਵਾਈਆਂ, ਵਰਗੀਆਂ ਸਮੇਤ ਹਰੇਕ ਤਰ੍ਹਾਂ ਦੀ ਮਦਦ ਕੀਤੀ। ਮੈਂ ਜੇਕਰ ਅੱਜ ਖੜ੍ਹੀ ਹਾਂ ਤਾਂ ਇਹ ਸਿਰਫ ਸਲਮਾਨ ਦੀ ਹੀ ਦੇਨ ਹੈ।'' ਡਾਕਟਰ ਲਲਿਤ ਆਨੰਦੇ ਨੇ ਕਿਹਾ, ''ਪੂਜਾ ਨੇ ਜੇਕਰ ਇਸ ਖਤਰਨਾਕ ਬੀਮਾਰੀ ਤੋਂ ਜਿੱਤ ਹਾਸਲ ਕੀਤੀ ਹੈ ਤਾਂ ਇਹ ਉਨ੍ਹਾਂ ਦਾ ਵਿਲ ਪਾਵਰ ਹੀ ਹੈ। ਜਦੋਂ ਮੈਂ ਪਹਿਲੀ ਵਾਰ ਪੂਜਾ ਨੂੰ ਵਾਰਡ 'ਚ ਮਿਲਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਫਿਰ ਤੋਂ ਚੱਲਣਾ ਹੈ, ਕਿਰਪਾ ਕਰਕੇ ਕੁਝ ਕਰੋ ਤਾਂ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕਾਂ ਅਤੇ ਫਿਰ ਤੋਂ ਚੱਲ ਸਕਾਂ।''


Edited By

Chanda Verma

Chanda Verma is news editor at Jagbani

Read More