''ਮਾਲਟਾ'' ''ਚ ਸਲਮਾਨ ਦੀ ਫਿਲਮ ''ਭਾਰਤ'' ਦੀ ਸ਼ੂਟਿੰਗ ਸ਼ੁਰੂ

Saturday, August 11, 2018 1:38 PM
''ਮਾਲਟਾ'' ''ਚ ਸਲਮਾਨ ਦੀ ਫਿਲਮ ''ਭਾਰਤ'' ਦੀ ਸ਼ੂਟਿੰਗ ਸ਼ੁਰੂ

ਮੁੰਬਈ (ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਮਾਲਟਾ 'ਚ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਸਲਮਾਨ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਰਾਹੀਂ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਬੀਤੇ ਦਿਨੀਂ ਏਅਰਪੋਰਟ 'ਤੇ ਸਲਮਾਨ ਖਾਨ, ਭੈਣ ਅਲਵੀਰਾ ਅਤੇ ਜੀਜਾ ਅਤੁਲ ਅਗਨੀਹੋਤਰੀ ਨੂੰ ਦੇਖਿਆ ਗਿਆ। ਦਰਸਅਲ, ਉਸ ਸਮੇਂ ਉਹ ਮਾਲਟਾ ਲਈ ਰਵਾਨਾ ਹੋਏ ਸਨ। ਸਲਮਾਨ ਦੀ ਭੈਣ ਅਲਵੀਰਾ ਅਤੇ ਜੀਜਾ ਅਤੁਲ ਇਸ ਫਿਲਮ ਦੇ ਨਿਰਮਾਤਾ ਹਨ, ਜਦਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ। ਫਿਲਮ ਦਾ ਪਹਿਲਾਂ ਸ਼ੈਡਿਊਲ ਕੁਝ ਸਮਾਂ ਪਹਿਲਾਂ ਹੀ ਮੁੰਬਈ 'ਚ ਖਤਮ ਹੋਇਆ ਸੀ।

ਸੂਤਰਾਂ ਮੁਤਾਬਕ ਫਿਲਮ ਦੇ ਪਹਿਲੇ ਸ਼ੈਡਿਊਲ 'ਚ ਸਰਕਸ ਵਾਲੇ ਸੀਨ ਦੀ ਸ਼ੂਟਿੰਗ ਹੋਈ ਅਤੇ ਨਾਲ ਹੀ ਇਕ ਗੀਤ ਵੀ ਸ਼ੂਟ ਕੀਤਾ ਗਿਆ। ਇਸ ਗੀਤ ਨੂੰ ਬਹੁਤ ਵੱਡੇ ਪਧਰ 'ਤੇ ਸ਼ੂਟ ਕੀਤਾ ਗਿਆ, ਕਿਉਂਕਿ ਗੀਤ 'ਚ ਕਰੀਬ 500 ਬੈਕਗਰਾਊਂਡ ਡਾਸਰਸ ਨੇ ਹਿੱਸਾ ਲਿਆ ਸੀ। ਹੁਣ ਇਸ ਸ਼ੂਟ ਤੋਂ ਬਾਅਦ ਫਿਲਮ ਦੇ ਕੁਝ ਹਿੱਸਿਆ ਨੂੰ ਮਾਲਟਾ 'ਚ ਫਿਲਮਾਇਆ ਜਾਵੇਗਾ ਅਤੇ ਇਸ ਵਾਰ ਸਲਮਾਨ ਨਾਲ ਕੈਨੇਡੀਅਨ ਡਾਂਸਰ ਨੋਰਾ ਫਤੇਹੀ ਸ਼ੂਟ ਕਰਨ ਵਾਲੀ ਹੈ। ਨੋਰਾ ਫਿਲਮ ਦੀ ਸ਼ੂਟਿੰਗ ਲਈ ਇਕ ਦਿਨ ਪਹਿਲਾਂ ਹੀ ਮਾਲਟਾ ਰਵਾਨਾ ਹੋ ਗਈ ਸੀ। ਫਿਲਮ ਦੀ ਬਾਕੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਲਮਾਨ ਤੋਂ ਇਲਾਵਾ ਦਿਸ਼ਾ ਪਟਾਨੀ, ਕੈਟਰੀਨਾ ਕੈਫ, ਤੱਬੂ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Edited By

Kapil Kumar

Kapil Kumar is news editor at Jagbani

Read More