ਪਿਤਾ ਸਲੀਮ ਦੀ ਇਸ ਬੇਮਿਸਾਲ ਸਲਾਹ ਨੇ ਸਵਾਰਿਆ ਸੀ ਸਲਮਾਨ ਦਾ ਡਿੱਗਦਾ ਕਰੀਅਰ

Saturday, September 15, 2018 1:45 PM

ਮੁੰਬਈ (ਬਿਊਰੋ)— ਸਲਮਾਨ ਖਾਨ ਨੇ ਜ਼ਿੰਦਗੀ 'ਚ ਕਈ ਉਤਾਅ-ਚੜਾਅ ਦੇਖੇ ਹਨ। ਜਦੋਂ ਵੀ ਸਲਮਾਨ ਦੀ ਕੋਈ ਫਿਲਮ ਆਉਂਦੀ ਹੈ ਤਾਂ ਉਸ ਦੀਆਂ ਟਿਕਟਾਂ ਤੇਜ਼ੀ ਨਾਲ ਵਿਕ ਜਾਂਦੀਆਂ ਹਨ। ਅੱਜ ਬੇਸ਼ੱਕ ਸਲਮਾਨ ਕਿਸੇ ਤੋਂ ਘੱਟ ਨਹੀਂ ਹਨ ਤੇ ਬਾਲੀਵੁੱਡ 'ਚ ਵੀ ਭਾਈਜਾਨ ਦੀ ਚੱਲਦੀ ਹੈ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਸਲਮਾਨ ਦੀ ਇਕ ਤੋਂ ਬਾਅਦ ਇਕ ਫਿਲਮ ਫਲਾਪ ਹੋ ਰਹੀਆਂ ਸਨ।

PunjabKesari

ਉਸ ਸਮੇਂ ਸਲਮਾਨ ਦਾ ਕਰੀਅਰ ਕਾਫੀ ਤੇਜ਼ੀ ਨਾਲ ਡੁੱਬ ਰਿਹਾ ਸੀ। ਇਸ 'ਤੇ ਸਲਮਾਨ ਨੂੰ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਇਕ ਸਲਾਹ ਦਿੱਤੀ, ਜਿਸ ਤੋਂ ਬਾਅਦ ਸਲਮਾਨ ਨੇ ਇਕ ਵਾਰ ਫਿਰ ਸਖਤ ਮਿਹਨਤ ਕੀਤੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹੁਣ ਸਲਮਾਨ ਖਾਨ ਦੀਆਂ ਫਿਲਮਾਂ ਬਾਕਸ ਆਫਿਸ 'ਚ ਰਿਕਾਰਡ ਤੋੜ ਕਮਾਈ ਕਰਦੀਆਂ ਹਨ।

PunjabKesari

ਜਦੋਂ ਸਲਮਾਨ ਆਪਣੇ ਡਿੱਗਦੇ ਕਰੀਅਰ ਤੋਂ ਪਰੇਸ਼ਾਨ ਸਨ ਤਾਂ ਉਹ ਸਲੀਮ ਕੋਲ ਗਏ। ਸਲੀਮ ਨੇ ਉਨ੍ਹਾਂ ਨੂੰ ਕਿਹਾ ਕਿ 'ਜੇਕਰ ਤੈਨੂੰ ਕੋਈ ਬਰਬਾਦ ਕਰ ਸਕਦਾ ਹੈ ਤਾਂ ਉਹ ਸਿਰਫ ਤੂੰ ਖੁਦ ਹੈ।'' ਸਲੀਮ ਨੇ ਸਲਮਾਨ ਨੂੰ ਅੱਗੇ ਕਿਹਾ, ''ਰੱਬ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਕੁਝ ਬੁਰਾ ਹੋਵੇ ਅਤੇ ਸਾਰਾ ਪਰਿਵਾਰ ਵੀ ਤੁਹਾਡੀ ਭਲਾਈ ਚਾਹੁੰਦਾ ਹੈ।

PunjabKesari

ਤੁਹਾਡੇ ਫੈਨ ਅੱਜ ਵੀ ਤੈਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਫਿਰ ਕਹਿ ਰਿਹਾ ਹਾਂ ਕਿ ਤੂੰ ਹੀ ਤੇਰੀ ਮਦਦ ਕਰ ਸਕਦਾ ਹੈ ਕੋਈ ਹੋਰ ਨਹੀਂ।'' ਇਹ ਗੱਲ ਸੀ ਜਿਸ ਨੇ ਸਲਮਾਨ ਨੂੰ ਇੱਥੋਂ ਤੱਕ ਪਹੁੰਚਣ ਦਾ ਮਕਸਦ ਦਿੱਤਾ ਅਤੇ ਇਸ ਗੱਲ ਨੂੰ ਪੂਰੇ ਤਰੀਕੇ ਨਾਲ ਸਮਝਣ 'ਤੇ ਸਲਮਾਨ ਦੀ ਮਦਦ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਨੇ ਕੀਤੀ।

PunjabKesari

ਪਾਪਾ ਦੀ ਸਲਾਹ ਮਿਲਣ ਤੋਂ ਕੁਝ ਦਿਨ ਬਾਅਦ ਸਲਮਾਨ ਨੂੰ ਅਰਬਾਜ਼ ਨੇ ਕਿਹਾ, ''ਜੇਕਰ 'ਸ਼ੋਅਲੇ' ਫਿਲਮ ਦੇ ਗੱਬਰ ਨੂੰ ਕੋਈ ਮਾਰ ਸਕਦਾ ਹੈ ਤਾਂ ਉਹ ਸਿਰਫ ਗੱਬਰ ਹੈ।'' ਇਸ ਤੋਂ ਬਾਅਦ ਸਲਮਾਨ ਨੂੰ ਸਾਰੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਬਦੌਲਤ ਅੱਜ ਸਲਮਾਨ ਦਾ ਨਾਂ ਇੰਡਸਟਰੀ 'ਚ ਚਲਦਾ ਹੈ। ਉਸ ਦੀ ਫਲਾਪ ਫਿਲਮ ਵੀ 100 ਕਰੋੜ ਦੀ ਕਮਾਈ ਆਰਾਮ ਨਾਲ ਕਰ ਲੈਂਦੀ ਹੈ।

PunjabKesari


Edited By

Chanda Verma

Chanda Verma is news editor at Jagbani

Read More