ਸਲਮਾਨ ਦੇ 'ਮਾਈ ਲਵ' ਦੀ ਮੌਤ, ਸੋਸ਼ਲ ਮੀਡੀਆ 'ਤੇ ਲਿਖਿਆ ਭਾਵੁਕ ਮੈਸੇਜ

10/19/2018 10:51:14 AM

ਮੁੰਬਈ (ਬਿਊਰੋ)— ਵੀਰਵਾਰ ਦਾ ਦਿਨ ਸਲਮਾਨ ਖਾਨ ਲਈ ਬੇਹੱਦ ਬੁਰੀ ਖਬਰ ਲੈ ਕੇ ਆਇਆ। ਤੁਹਾਨੂੰ ਦੱਸ ਦੇਈਏ ਬੀਤੇ ਦਿਨ ਸਲਮਾਨ ਦੀ ਪਾਲਤੂ ਕੁੱਤੀ (My Love) ਦੀ ਮੌਤ ਹੋ ਗਈ। ਸਲਮਾਨ ਨੇ ਖੁਦ ਇਹ ਜਾਣਕਾਰੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਵਿਚਕਾਰ ਸ਼ੇਅਰ ਕੀਤੀ। ਆਪਣੀ ਪਾਲਤੂ ਕੁੱਤੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਲਮਾਨ ਨੇ ਲਿਖਿਆ, ''ਮੇਰਾ ਸਭ ਤੋਂ ਖੂਬਸੂਰਤ ਮਾਈ ਲਵ ਅੱਜ ਚਲਾ ਗਿਆ, ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ''।

PunjabKesari
ਸਲਮਾਨ ਆਪਣੀ ਪਾਲਤੂ ਕੁੱਤੀ 'ਮਾਈ ਲਵ' ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇਹ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਦੇਰ ਰਾਤ ਨੂੰ ਵੀ ਉਸ ਦੀਆਂ ਯਾਦਾਂ 'ਚ ਰਹੇ। ਸਲਮਾਨ ਨੇ ਦੇਰ ਰਾਤ ਇਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Kisses My Love''। ਸਲਮਾਨ ਦੇ ਇਸ ਦੁੱਖ 'ਚ ਡੇਜ਼ੀ ਸ਼ਾਹ ਨੇ ਉਨ੍ਹਾਂ ਦਾ ਸਾਥ ਦਿੱਤਾ। ਡੇਜ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਾਈ ਲਵ ਨਾਲ ਇਕ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦੇ ਹੋਏ ਡੇਜ਼ੀ ਨੇ ਲਿਖਿਆ, ''My Love ਤੁਹਾਨੂੰ ਬਹੁਤ ਯਾਦ ਕਰਾਂਗੀ''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News