ਸਖਤ ਸੁਰੱਖਿਆ ਹੇਠ ਬਿਲਗਾ ਪਹੁੰਚੇ ਸਲਮਾਨ ਖਾਨ

11/19/2018 12:04:12 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਤੁਹਾਨੂੰ ਦੱਸ ਦੇਈਏ ਸਲਮਾਨ ਇਸ ਸਮੇਂ 'ਭਾਰਤ' ਦੀ ਸ਼ੂਟਿੰਗ ਲਈ ਪੰਜਾਬ ਪਹੁੰਚੇ ਹੋਏ ਹਨ। ਹਾਲ ਹੀ 'ਚ ਉਹ ਸ਼ੂਟਿੰਗ ਦੇ ਸਿਲਸਿਲੇ 'ਚ ਬੱਲੋਵਾਲ ਤੋਂ ਬਾਅਦ ਨੂਰਮਹਿਲ ਦੇ ਪਿੰਡ ਬਿਲਗਾ 'ਚ ਪਹੁੰਚੇ। ਉੱਥੇ ਹੀ ਬੀਤੇ ਦਿਨੀਂ ਅੰਮ੍ਰਿਤਸਰ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਸਖਤ ਪ੍ਰਬੰਧ ਹਨ। ਇੱਥੇ ਤੱਕ ਕਿ ਸਥਾਨਕ ਲੋਕਾਂ ਨੂੰ ਘਰਾਂ ਦੇ ਉਪਰ ਖੜੇ ਨਹੀਂ ਹੋਣ ਦਿੱਤਾ ਜਾ ਰਿਹਾ। ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੂੰ ਆਉਣ ਜਾਣ 'ਚ ਪ੍ਰੇਸ਼ਾਨੀ ਆ ਰਹੀ ਹੈ।

ਦੱਸਣਯੋਗ ਹੈ ਕਿ ਅਲੀ ਅੱਬਾਸ ਜ਼ਫਰ ਨਿਰਦੇਸ਼ਤ ਫਿਲਮ 'ਭਾਰਤ' 'ਚ ਸਲਮਾਨ ਦੇ ਆਪੋਜ਼ਿਟ ਕੈਟਰੀਨਾ ਕੈਫ ਨਜ਼ਰ ਆਵੇਗੀ। ਉੱਥੇ ਹੀ ਫਿਲਮ 'ਚ ਤੱਬੂ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜ਼ਬਰਦਸਤ ਕਲਾਕਾਰਾਂ ਨਾਲ ਸਜੀ ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News