ਸਾਲਾਂ ਬਾਅਦ ਇੰਟਰਨੈੱਟ ''ਤੇ ਵਾਇਰਲ ਹੋਈ ਸਲਮਾਨ ਤੇ ਐਸ਼ਵਰਿਆ ਦੀ ਖਾਸ ਤਸਵੀਰ

Monday, April 15, 2019 10:28 AM
ਸਾਲਾਂ ਬਾਅਦ ਇੰਟਰਨੈੱਟ ''ਤੇ ਵਾਇਰਲ ਹੋਈ ਸਲਮਾਨ ਤੇ ਐਸ਼ਵਰਿਆ ਦੀ ਖਾਸ ਤਸਵੀਰ

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਹਰ ਪਾਸੇ 'ਦਬੰਗ' ਦੀ ਹੀ ਚਰਚਾ ਸੀ ਕਿ ਇੰਨੇ 'ਚ ਅਚਾਨਕ ਉਨ੍ਹਾਂ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਇਹ ਤਸਵੀਰ ਸਾਰਿਆਂ ਦਾ ਧਿਆਨ ਇਸ ਲਈ ਖਿੱਚ ਰਹੀ ਸੀ ਕਿਉਂਕਿ ਇਸ 'ਚ ਸਲਮਾਨ ਖਾਨ ਨਾਲ ਐਸ਼ਵਰਿਆ ਰਾਏ ਬੱਚਨ ਨਜ਼ਰ ਆ ਰਹੀ ਹੈ। ਸਾਲਾਂ ਬਾਅਦ ਜਦੋਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਆਈ ਤਾਂ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ 'ਚ ਐਸ਼ਵਰਿਆ ਦੇ ਹੱਥ 'ਚ ਚਾਹ ਦਾ ਕੱਪ ਹੈ ਅਤੇ ਉਥੇ ਹੀ ਸਲਮਾਨ ਆਰਾਮ ਨਾਲ ਬੈਠ ਕੇ ਪੋਜ਼ ਦੇ ਰਹੇ ਹਨ।
ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਇਹ ਤਸਵੀਰ ਵੱਖਰੇ-ਵੱਖਰੇ ਫੈਨ ਪੇਜ਼ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕ ਇਹ ਤਸਵੀਰ ਸ਼ੇਅਰ ਕਰ ਰਹੇ ਹਨ। ਉਥੇ ਹੀ ਕੁਝ ਲੋਕ ਐਸ਼ਵਰਿਆ ਦੇ ਵਿਆਹੁਤਾ ਸਟੇਟਸ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਸ਼ੇਅਰ ਨਾ ਕਰਨ ਦੀ ਗੱਲ ਕਰ ਰਹੇ ਹਨ।


ਦੱਸਣਯੋਗ ਹੈ ਕਿ ਇਹ ਦੋਵੇਂ ਸਿਤਾਰੇ ਆਖਰੀ ਵਾਰ 'ਹਮ ਤੁਮਹਾਰੇ ਹੈਂ ਸਨਮ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਐਸ਼ਵਰਿਆ ਰਾਏ ਦਾ ਇਕ ਕੈਮਿਓ ਸੀ। ਦੋਵੇਂ ਦੀ ਇਕੱਠਿਆਂ ਦੀ ਇਹ ਯਾਦਗਰ ਫਿਲਮ ਹੈ।


Edited By

Sunita

Sunita is news editor at Jagbani

Read More